ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਨੰਬਰਦਾਰ ਯੂਨੀਅਨ ਦੀ ਕਰਤਾਰਪੁਰ ’ਚ ਹੋਈ ਮੀਟਿੰਗ
-ਮੰਗਾਂ ਸਬੰਧੀ ਨੰਬਰਦਾਰ ਯੂਨੀਅਨ ਦੀ ਕਰਤਾਰਪੁਰ ’ਚ ਹੋਈ ਮੀਟਿੰਗ
-ਨੰਬਰਦਾਰ ਹੜ੍ਹ ਪੀੜਤ ਪਰਿਵਾਰਾਂ ਦੀ ਕਰਨਗੇ ਹਰ ਸੰਭਵ ਮਦਦ : ਭਜਨ ਸਿੰਘ
ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਕਰਤਾਰਪੁਰ : ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੀ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਦੀਵਾਨ ਹਾਲ ’ਚ ਪ੍ਰਧਾਨ ਭਜਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਜੁੜੇ ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਕੰਵਲ ਸਿੰਘ ਮੁੱਧ, ਮੁੱਖ ਬੁਲਾਰਾ ਪੰਜਾਬ ਚਰਨਜੀਤ ਸਿੰਘ ਨਵਾਂ ਪਿੰਡ, ਸੁਰਜੀਤ ਸਿੰਘ ਹੇਅਰ, ਜਗਰੂਪ ਸਿੰਘ ਚੋਹਲਾ, ਨੰਬਰਦਾਰ ਬੀਰ ਚੰਦ ਸੁਰੀਲਾ, ਸੰਦੀਪ ਵਿਰਦੀ ਜ਼ਿਲ੍ਹਾ ਮੀਡੀਆ ਸਕੱਤਰ, ਪ੍ਰਧਾਨ ਸਵਰਨ ਸਿੰਘ ਭੋਗਪੁਰ ਨੰਬਰਦਾਰ ਯੂਨੀਅਨ ਆਦਿ ਨੇ ਸੰਬੋਧਨ ਕਰਦੇ ਹੋਏ ‘ਆਪ’ ਦੀ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਪੱਤਰ ’ਚ ਨੰਬਰਦਾਰਾਂ ਦਾ ਮਾਣ ਭੱਤਾ 3000 ਰੁਪਏ ਕਰਨ ਸਬੰਧੀ, ਨੰਬਰਦਾਰੀ ਜੱਦੀ ਪੁਸ਼ਤੀਕਰਨ ਤੇ ਸਰਬਰਾ ਨੰਬਰਦਾਰ ਨਿਯੁਕਤ ਕਰਨ ਸਬੰਧੀ ਸਰਕਾਰ ਦੇ ਕਈ ਮੰਤਰੀਆਂ, ਵਿੱਤ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨਾਲ ਵੀ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਕਈ ਵਾਰ ਮੀਟਿੰਗ ਕੀਤੀ ਪ੍ਰੰਤੂ ਅੱਜ ਤੱਕ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਨੰਬਰਦਾਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਬਿਨਾਂ ਸ਼ਰਤ ਚੋਣਾਂ ’ਚ ਸਮਰਥਨ ਦੇਣ ਦੇ ਬਾਵਜੂਦ ਲਾਰੇ ਲੱਪੇ ਲਾਉਣ ਤੋਂ ਇਲਾਵਾ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਗਈ, ਜਿਸ ਕਾਰਨ ਪੰਜਾਬ ਦੇ ਸਮੂਹ ਨੰਬਰਦਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਇਸ ਵਾਰ ਤਰਨਤਾਰਨ ਦੀ ਜ਼ਿਮਨੀ ਚੋਣ ’ਚ ਸਰਕਾਰ ਦਾ ਡਟ ਕੇ ਵਿਰੋਧ ਕਰਨਗੇ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਨਕੋਦਰ, ਪ੍ਰਧਾਨ ਸਵਰਨ ਸਿੰਘ ਭੋਗਪੁਰ, ਜਗਰੂਪ ਸਿੰਘ ਚੋਹਲਾ ਟਾਹਲੀ ਸਾਹਿਬ, ਜਗੀਰ ਸਿੰਘ ਭੱਠੇ, ਗੁਰਮੇਲ ਸਿੰਘ ਸਰਾਏ, ਸੁਰਿੰਦਰ ਸਿੰਘ ਕਾਲਾ ਬਾਹੀਆਂ, ਬੀਰ ਚੰਦ ਸੁਰੀਲਾ, ਨਛੱਤਰ ਪਾਲ ਸਿੰਘ ਕਾਹਲਵਾਂ, ਗਿਆਨ ਚੰਦ ਫਾਜਲਪੁਰ, ਸੁਨੀਤ ਕੁਮਾਰ ਭੱਠੇ, ਈਸ਼ਵਰ ਸਿੰਘ, ਮਦਨ ਲਾਲ ਕਾਲਾ ਬਾਹੀਆਂ, ਸੁਖਦੇਵ ਸਿੰਘ ਹੀਰਾਪੁਰ, ਮਹਿੰਦਰ ਪਾਲ ਸਿੰਘ ਅਲੀ ਖੇਲਾਂ, ਹਰਮਨਪ੍ਰੀਤ ਸਿੰਘ ਬੜਾਪਿੰਡ, ਮੋਹਣ ਸਿੰਘ ਆਲਮਪੁਰ ਬੱਕਾ, ਗੁਰਮੇਲ ਸਿੰਘ ਸਰਾਏ, ਸੰਦੀਪ ਸਿੰਘ ਵਿਰਦੀ ਬੱਲਾ, ਰਣਜੀਤ ਸਿੰਘ ਚੀਮਾ, ਈਸ਼ਵਰ ਸਰੂਪ ਜੱਲਾ ਸਿੰਘ, ਜਗਜੀਤ ਸਿੰਘ ਪਾੜਾ ਪਿੰਡ, ਕਸ਼ਮੀਰ ਸਿੰਘ ਸ਼ੋਰ, ਦਲਬੀਰ ਸਿੰਘ ਕਰਤਾਰਪੁਰ, ਮੋਹਨ ਲਾਲ ਮੱਲੀਆਂ, ਜਗਰੂਪ ਸਿੰਘ ਸਰਮਸਤਪੁਰ, ਬਲਦੇਵ ਸਿੰਘ ਖਾਨਕੇ, ਕੁਲਵਿੰਦਰ ਸਿੰਘ ਰੱਜਬ, ਮਲਕੀਤ ਸਿੰਘ ਜੰਡੇ ਸਰਾਏ, ਰਮਿੰਦਰ ਪਾਲ, ਅਜੀਤ ਸਿੰਘ ਧੋਗੜੀ, ਗਿਆਨ ਚੰਦ ਨੌਗੱਜਾ, ਪਰਮਜੀਤ ਸਿੰਘ ਮੰਨਣ, ਮਨੋਹਰ ਸਿੰਘ ਸਰਮਸਤਪੁਰ ਤੇ ਹਰਕ੍ਰਿਸ਼ਨ ਸਿੰਘ ਰਹੀਮਪੁਰ ਆਦਿ ਹਾਜ਼ਰ ਸਨ।