ਐੱਨਆਰਆਈ ਨੇ ਸਕੂਲ ਨੂੰ ਦਿੱਤੀ ਆਰਥਿਕ ਮਦਦ
ਐੱਨਆਰਆਈ ਸੁਰਜੀਤ ਸਿੰਘ (ਯੂਕੇ) ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਨੂੰ ਦਿੱਤੀ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ
Publish Date: Wed, 22 Apr 2026 07:25 PM (IST)
Updated Date: Wed, 22 Apr 2026 07:28 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ’ਚ ਸਕੂਲ ਵਿਕਾਸ ਕਮੇਟੀ ਵੱਲੋਂ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਨਆਰਆਈ ਸੁਰਜੀਤ ਸਿੰਘ (ਯੂਕੇ) ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਸੁਰਜੀਤ ਸਿੰਘ (ਯੂਕੇ) ਵੱਲੋਂ ਸਕੂਲ ਵਿਕਾਸ ਕਮੇਟੀ ਨੂੰ 20 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦਿੱਤੀ ਗਈ, ਜਦਕਿ 5 ਹਜ਼ਾਰ ਰੁਪਏ ਬਾਥਰੂਮਾਂ ਤੇ ਪਾਣੀ ਵਾਲੇ ਆਰਓ ਫਿਲਟਰਾਂ ਦੀ ਰਿਪੇਅਰ ਵਾਸਤੇ ਦਿੱਤੇ ਗਏ। ਇਸ ਮੌਕੇ ਸਕੂਲ ਵਿਕਾਸ ਕਮੇਟੀ ਤੇ ਸਮੂਹ ਸਟਾਫ਼ ਵੱਲੋਂ ਸੁਰਜੀਤ ਸਿੰਘ (ਯੂਕੇ) ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਮਾਸਟਰ ਕੁਲਵੀਰ ਸਿੰਘ ਤੇ ਸਰਬਜੀਤ ਸਿੰਘ ਰਾਣਾ ਵੱਲੋਂ ਐੱਨਆਰਆਈ ਸੁਰਜੀਤ ਸਿੰਘ (ਯੂਕੇ) ਦਾ ਖਾਸ ਤੌਰ ’ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਮੁਹੰਮਦ ਸਰਵਰ ਮੱਖਣ, ਬਿੰਦਰ ਰਾਮ, ਦੀਪਾ ਛੋਕਰ, ਗ੍ਰੰਥੀ ਅਵਤਾਰ ਸਿੰਘ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।