ਐੱਨਆਰਆਈ ਸਰਕਾਰੀ ਸਕੂਲ ਨੂੰ ਦਿੱਤੀ ਸਹਾਇਤਾ
ਐੱਨਆਰਆਈ ਮੇਜਰ ਸਿੰਘ ਕੈਨੇਡਾ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡੀ ਨੂੰ ਆਰਥਿਕ ਸਹਾਇਤਾ
Publish Date: Thu, 23 Apr 2026 09:05 PM (IST)
Updated Date: Thu, 23 Apr 2026 09:10 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਿੰਡ ਮੰਡੀ ’ਚ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਐੱਨਆਰਆਈ ਮੇਜਰ ਸਿੰਘ ਪੁੱਤਰ ਸਵਰਨ ਸਿੰਘ (ਭਡਵਾਲੀਆਂ, ਕੈਨੇਡਾ) ਵੱਲੋਂ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਕੂਲ ਦਾ ਦੌਰਾ ਕਰਦਿਆਂ ਸਹੂਲਤਾਂ ਤੇ ਲੋੜਾਂ ਦਾ ਜਾਇਜ਼ਾ ਵੀ ਲਿਆ। ਮੇਜਰ ਸਿੰਘ ਨੇ ਕਿਹਾ ਕਿ ਉਹ ਭਵਿੱਖ ’ਚ ਵੀ ਸਕੂਲ ਦੇ ਵਿਕਾਸ ਤੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਸਕੂਲ ਇੰਚਾਰਜ ਮਮਤਾ ਲੋਈ, ਸਰਪੰਚ ਰਾਜ ਰਾਣੀ, ਨੰਬਰਦਾਰ ਕਮਲੇਸ਼ ਕੁਮਾਰ, ਪੰਚਾਇਤ ਮੈਂਬਰ ਜਤਿੰਦਰ ਸਿੰਘ (ਭਡਵਾਲੀਆਂ), ਕੈਲਾਸ਼ ਰਾਣੀ, ਭੁਪਿੰਦਰ ਕੌਰ, ਊਸ਼ਾ ਰਾਣੀ ਤੇ ਜਸਵਿੰਦਰ ਕੌਰ ਸਮੇਤ ਸਟਾਫ਼ ਹਾਜ਼ਰ ਸਨ। ਸਕੂਲ ਵਿਕਾਸ ਕਮੇਟੀ, ਪੰਚਾਇਤ ਤੇ ਸਮੂਹ ਸਟਾਫ ਵੱਲੋਂ ਮੇਜਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਇਸ ਨੇਕ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ ਗਿਆ।