-ਸੋਸ਼ਲ ਮੀਡੀਆ 'ਤੇ ਲਗਜ਼ਰੀ

-ਸੋਸ਼ਲ ਮੀਡੀਆ 'ਤੇ ਲਗਜ਼ਰੀ ਜੀਵਨ ਸ਼ੈਲੀ ਦਿਖਾ ਕੇ ਬਣਾਉਂਦੇ ਹਨ ਸ਼ਿਕਾਰ
-ਕੈਨੇਡਾ-ਦੁਬਈ ਦੀ ਕਾਰੋਬਾਰੀ ਔਰਤ ਬਣ ਕੇ ਕਰਦੇ ਹਨ ਸੰਪਰਕ
ਸੁਕਰਾਂਤ, ਜਾਗਰਣ, ਜਲੰਧਰ
ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ ਜਾਣ ਤੇ ਉੱਥੇ ਕਾਰੋਬਾਰ ਸਥਾਪਤ ਕਰਨ ਦਾ ਵਧਦਾ ਸ਼ੌਕ ਹੁਣ ਸਾਈਬਰ ਠੱਗਾਂ ਲਈ ਕਮਾਈ ਦਾ ਵੱਡਾ ਜ਼ਰੀਆ ਬਣ ਗਿਆ ਹੈ। ਪਹਿਲਾਂ ਫ਼ਰਜੀ ਟ੍ਰੈਵਲ ਏਜੰਟ ਨੌਕਰੀ ਤੇ ਵੀਜ਼ਾ ਦਿਵਾਉਣ ਦੇ ਨਾਂ 'ਤੇ ਠੱਗੀ ਕਰਦੇ ਸਨ ਪਰ ਹੁਣ ਇੰਟਰਨੈੱਟ ਮੀਡੀਆ 'ਤੇ ਸਰਗਰਮ ਐੱਨਆਰਆਈ ਵਿਧਵਾ ਬਣ ਕੇ ਨਵੇਂ ਤੇ ਬਹੁਤ ਹੀ ਚਲਾਕੀ ਭਰੇ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਗੈਂਗ ਆਪਣੇ-ਆਪ ਨੂੰ ਕੈਨੇਡਾ, ਆਸਟ੍ਰੇਲੀਆ ਜਾਂ ਦੁਬਈ ’ਚ ਰਹਿਣ ਵਾਲੀ ਅਮੀਰ ਵਿਧਵਾ ਕਾਰੋਬਾਰੀ ਦੱਸ ਕੇ ਨੌਜਵਾਨਾਂ ਨਾਲ ਦੋਸਤੀ ਕਰਦੀ ਹੈ ਤੇ ਫਿਰ ਉਨ੍ਹਾਂ ਨੂੰ ਵਿਦੇਸ਼ ’ਚ ਕਾਰੋਬਾਰੀ ਸਾਥੀ ਬਣਾਉਣ, ਹੋਟਲ ਮੈਨੇਜਮੈਂਟ ਸੰਭਾਲਣ, ਜਾਇਦਾਦ ’ਚ ਹਿੱਸੇਦਾਰੀ ਦੇਣ ਜਾਂ ਵਿਆਹ ਮਗਰੋਂ ਵਿਦੇਸ਼ ’ਚ ਵਸਾਉਣ ਦੇ ਸੁਪਨੇ ਦਿਖਾਉਂਦੀ ਹੈ। ਠੱਗ ਔਰਤਾਂ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਮਹਿੰਗੀਆਂ ਗੱਡੀਆਂ, ਆਲੀਸ਼ਾਨ ਬੰਗਲੇ, ਵਿਦੇਸ਼ੀ ਦਫਤਰ ਤੇ ਕਰੋੜਾਂ ਦੇ ਕਾਰੋਬਾਰ ਦੀਆਂ ਤਸਵੀਰਾਂ ਪਾ ਕੇ ਆਪਣੇ-ਆਪ ਨੂੰ ਸਫਲ ਕਾਰੋਬਾਰੀ ਔਰਤ ਸਾਬਤ ਕਰਦੀਆਂ ਹਨ। ਇਸ ਤੋਂ ਬਾਅਦ ਲੰਬੇ ਸਮੇਂ ਤੱਕ ਗੱਲਬਾਤ ਕਰਕੇ ਨੌਜਵਾਨਾਂ ਦਾ ਭਰੋਸਾ ਜਿੱਤਦੀਆਂ ਹਨ ਤੇ ਫਿਰ ਵੱਖ-ਵੱਖ ਬਹਾਨਿਆਂ ਨਾਲ ਪੈਸੇ ਮੰਗਣਾ ਸ਼ੁਰੂ ਕਰ ਦਿੰਦੀਆਂ ਹਨ। ਜਲੰਧਰ ’ਚ ਅਜਿਹੇ ਤਿੰਨ ਮਾਮਲਿਆਂ ’ਚ ਨੌਜਵਾਨਾਂ ਤੋਂ ਲਗਪਗ 92 ਲੱਖ ਰੁਪਏ ਦੀ ਠੱਗੀ ਸਾਹਮਣੇ ਆਈ ਹੈ।
ਕੇਸ ਸਟੱਡੀ-1
ਬਸਤੀ ਨੌ ਦੇ ਰਹਿਣ ਵਾਲੇ ਸਾਹਿਲ ਨੂੰ ਇਕ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ। ਔਰਤ ਨੇ ਆਪਣੇ-ਆਪ ਨੂੰ ਕੈਨੇਡਾ ’ਚ ਰਹਿਣ ਵਾਲੀ ਐੱਨਆਰਆਈ ਕਾਰੋਬਾਰੀ ਦੱਸਿਆ ਤੇ ਮਨਪ੍ਰੀਤ ਨੂੰ ਵੱਡੀ ਕੰਪਨੀ ਵਿਚ ਨੌਕਰੀ ਕਰਨ ਦਾ ਝਾਂਸਾ ਦਿੱਤਾ। ਲਗਪਗ ਡੇਢ ਮਹੀਨੇ ਤੱਕ ਲਗਾਤਾਰ ਗੱਲਬਾਤ ਕਰ ਕੇ ਉਸ ਨੂੰ ਭਰੋਸੇ ’ਚ ਲਿਆ ਗਿਆ। ਠੱਗਾਂ ਨੇ ਨਕਲੀ ਕੈਨੇਡੀਅਨ ਲੋਕੇਸ਼ਨ, ਫ਼ਰਜ਼ੀ ਕੰਪਨੀ ਦਸਤਾਵੇਜ਼ ਤੇ ਨਿਵੇਸ਼ ਸਮਝੌਤਾ ਭੇਜ ਕੇ ਨੌਜਵਾਨ ਨੂੰ ਯਕੀਨ ਦਿਵਾਇਆ ਕਿ ਉਹ ਵਿਦੇਸ਼ ’ਚ ਵੱਡਾ ਕਾਰੋਬਾਰੀ ਬਣਨ ਜਾ ਰਿਹਾ ਹੈ। ਬਾਅਦ ’ਚ ਰਿਫੰਡੇਬਲ ਸਕਿਊਰਟੀ ਤੇ ਪ੍ਰੋਸੈਸਿੰਗ ਫੀਸ ਦੇ ਨਾਂ 'ਤੇ ਉਸ ਤੋਂ 24 ਲੱਖ ਰੁਪਏ ਲੈ ਲਏ। ਰਕਮ ਇਕੱਠੀ ਕਰਨ ਲਈ ਮਨਪ੍ਰੀਤ ਨੂੰ ਜੱਦੀ ਜ਼ਮੀਨ ਤੱਕ ਗਿਰਵੀ ਰੱਖਣੀ ਪਈ।
---
ਕੇਸ ਸਟੱਡੀ-2
ਦੂਜੇ ਮਾਮਲੇ ’ਚ ਲੱਕੜ ਦੇ ਕੰਮ ਨੂੰ ਵਿਦੇਸ਼ ’ਚ ਸੈਟਲ ਹੋਣ ਦਾ ਵਾਅਦਾ ਕੀਤਾ ਗਿਆ। ਔਰਤ ਨੇ ਆਪਣੇ- ਆਪ ਨੂੰ ਉੱਥੇ ਦੀ ਪੱਕੀ ਨਾਗਰਿਕ ਦੱਸਿਆ ਤੇ ਕਾਰੋਬਾਰੀ ਸਾਥੀ ਬਣਨ ਦਾ ਪ੍ਰਸਤਾਵ ਦਿੱਤਾ। ਭਰੋਸਾ ਵਧਾਉਣ ਲਈ ਇਕ ਵਿਅਕਤੀ ਨੂੰ ਫ਼ਰਜ਼ੀ ਵੀਜ਼ਾ ਅਧਿਕਾਰੀ ਬਣਾ ਕੇ ਵੀਡੀਓ ਕਾਲ 'ਤੇ ਇੰਟਰਵਿਊ ਵੀ ਕਰਵਾਇਆ ਗਿਆ। ਇਸ ਤੋਂ ਬਾਅਦ ਵੱਖ-ਵੱਖ ਫੀਸਾਂ ਤੇ ਦਸਤਾਵੇਜ਼ਾਂ ਦੇ ਨਾਂ 'ਤੇ ਅਮਨਦੀਪ ਤੋਂ 31 ਲੱਖ ਰੁਪਏ ਲੈ ਲਏ ਗਏ। ਬਾਅਦ ’ਚ ਜਦੋਂ ਉਸ ਨੇ ਸਮਝੌਤਾ ਤੇ ਵੈੱਬਸਾਈਟ ਦੀ ਜਾਂਚ ਕਰਵਾਈ ਤਾਂ ਉਸ ਵਿਚ ਅੰਗਰੇਜ਼ੀ ਦੀਆਂ ਗਲਤੀਆਂ ਮਿਲੀਆਂ ਤੇ ਵੈੱਬਸਾਈਟ ਵੀ ਸਿਰਫ ਤਿੰਨ ਮਹੀਨੇ ਪੁਰਾਣੀ ਨਿਕਲੀ। ਉਦੋਂ ਤੱਕ ਉਹ ਆਪਣੀ ਪੂਰੀ ਜਮ੍ਹਾਂ ਪੂੰਜੀ ਗੁਆ ਚੁੱਕਾ ਸੀ।
---
ਕੇਸ ਸਟੱਡੀ-3
ਜਲੰਧਰ ਦੇ ਰਹਿਣ ਵਾਲੇ ਰਾਜੇਸ਼ ਨੂੰ ਦੁਬਈ ਦੀ ਔਰਤ ਨੇ ਆਪਣੇ ਨੈੱਟਵਰਕ ’ਚ ਫਸਾਇਆ। ਔਰਤ ਨੇ ਉਸ ਨੂੰ ਦੁਬਈ ’ਚ ਲਗਜ਼ਰੀ ਦਫਤਰ ਦਿਲਵਾਉਣ ਦਾ ਝਾਂਸਾ ਦਿੱਤਾ। ਹੌਲੀ-ਹੌਲੀ ਟਰੇਡ ਲਾਇਸੈਂਸ, ਪ੍ਰੋਸੈਸਿੰਗ ਫੀਸ ਤੇ ਟਿਕਟ ਦੇ ਨਾਂ 'ਤੇ ਉਸ ਤੋਂ 37 ਲੱਖ ਰੁਪਏ ਲੈ ਲਏ ਗਏ। ਇਹ ਰਕਮ ਇਕੱਠੀ ਕਰਨ ਲਈ ਗੁਰਕੀਰਤ ਨੇ ਪਰਿਵਾਰ ਦੀ ਬਚਤ ਦਾਅ ’ਤੇ ਲਾ ਦਿੱਤੀ ਤੇ ਮਾਂ ਦੇ ਗਹਿਣੇ ਤੱਕ ਵੇਚ ਦਿੱਤੇ। ਅਖੀਰ ’ਚ ਟਿਕਟ ਭੇਜਣ ਦਾ ਝਾਂਸਾ ਦੇ ਕੇ ਔਰਤ ਨੇ ਆਪਣਾ ਸੋਸ਼ਲ ਮੀਡੀਆ ਖਾਤਾ ਬੰਦ ਕਰ ਦਿੱਤਾ ਤੇ ਨੌਜਵਾਨ ਨੂੰ ਬਲਾਕ ਕਰ ਦਿੱਤਾ।
---
ਕੀ ਕਹਿਣਾ ਹੈ ਸਾਈਬਰ ਮਾਹਿਰਾਂ ਦਾ
ਸਾਈਬਰ ਸੁਰੱਖਿਆ ਮਾਹਿਰ্ঞান ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇੰਟਰਨੈੱਟ ਮੀਡੀਆ 'ਤੇ ਦਿਖਾਈ ਜਾਣ ਵਾਲੀ ਲਗਜ਼ਰੀ ਜੀਵਨ ਸ਼ੈਲੀ ਤੇ ਵਿਦੇਸ਼ੀ ਕਾਰੋਬਾਰ ਦੇ ਆਫਰ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਖਤਰਨਾਕ ਹੋ ਸਕਦਾ ਹੈ। ਕਿਸੇ ਵੀ ਵਿਦੇਸ਼ੀ ਨੌਕਰੀ, ਕਾਰੋਬਾਰ ਜਾਂ ਨਿਵੇਸ਼ ਪ੍ਰਸਤਾਵ ਦੀ ਪੁਸ਼ਟੀ ਸਰਕਾਰੀ ਪੋਰਟਲ ਤੇ ਅਧਿਕਾਰਿਤ ਏਜੰਸੀਆਂ ਨਾਲ ਜ਼ਰੂਰ ਕਰਨੀ ਚਾਹੀਦੀ ਹੈ।