ਨਿਗਮ ਦੇ ਫਲਾਇੰਗ ਦਸਤੇ ਨੇ ਪਾਣੀ ਤੇ ਸੀਵਰੇਜ ਦੇ ਬਕਾਏ ਦੇ 2 ਲੱਖ ਤੋਂ ਵੱਧ ਦੀ ਕੀਤੀ ਵਸੂਲੀ
ਨਿਗਮ ਦੇ ਫਲਾਇੰਗ ਦਸਤੇ ਨੇ ਪਾਣੀ ਤੇ ਸੀਵਰੇਜ ਦੇ ਬਕਾਏ ਦੇ 2 ਲੱਖ ਤੋਂ ਵੱਧ ਦੀ ਕੀਤੀ ਵਸੂਲੀ
Publish Date: Thu, 07 May 2026 07:50 PM (IST)
Updated Date: Thu, 07 May 2026 07:53 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਨਗਰ ਨਿਗਮ ਦੇ ਵਾਟਰ ਸਪਲਾਈ ਅਤੇ ਸੀਵਰੇਜ ਦੇ ਡਿਫਾਲਟਰਾਂ ਵਿਰੁੱਧ ਚਲਾਈ ਮੁਹਿੰਮ ਦੇ ਅਧੀਨ ਕਾਇਮ ਕੀਤੇ ਗਏ ਫਲਾਇੰਗ ਦਸਤੇ ਨੇ ਵੀਰਵਾਰ ਨੂੰ ਅਸਟੇਟ ਅਫਸਰ ਕਮ ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਨੇ ਆਪਣੀ ਟੀਮ ਨਾਲ ਜ਼ੋਨ ਨੰਬਰ 7 ਦੇ ਇੰਡਸਟ੍ਰੀਅਲ ਅਸਟੇਟ ਵਿਖੇ ਕਾਰਵਾਈ ਕਰਦੇ ਹੋਏ ਜਿਥੇ 2 ਲੱਖ 9 ਹਜ਼ਾਰ 708 ਰੁਪਏ ਦੀ ਵਸੂਲੀ ਕੀਤੀ ਉਥੇ ਇੰਡੀਅਨ ਆਇਲ ਜਲੰਧਰ ਡਿੱਪੂ ਨੂੰ ਪਾਣੀ ਦੇ ਬਕਾਇਆ ਬਿਲਾਂ ਦੀ ਵਸੂਲੀ ਲਈ 26 ਲੱਖਦਾ ਨੋਟਿਸ ਜਾਰੀ ਕੀਤਾ। ਇਸ ਤੋਂ ਪਹਿਲਾਂ ਡਿੱਪੂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਬਾਅਦ ’ਚ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਬਕਾਇਆ 26 ਲੱਖ ਰੁਪਏ ਦੀ ਰਕਮ ਜਮ੍ਹਾ ਕਰਾਉਣ ਲਈ ਕਿਹਾ। ਉਕਤ ਟੀਮ ’ਚ ਅਸਟੇਟ ਅਫਸਰ ਗਿੱਲ ਤੋਂ ਇਲਾਵਾ ਰਾਜਿੰਦਰ ਸਭਰਵਾਲ, ਰਾਜੇਸ਼ ਕੁਮਾਰ ਤੇ ਰਾਜ ਕੁਮਾਰ ਆਦਿ ਸ਼ਾਮਿਲ ਸਨ।