ਸਰਪੰਚੀ ਲਈ 3031 ਤੇ ਪੰਚ ਵਾਸਤੇ 10156 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼
ਸਰਪੰਚੀ ਲਈ 3031 ਤੇ ਪੰਚ ਵਾਸਤੇ 10156 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼
Publish Date: Sat, 05 Oct 2024 01:44 AM (IST)
Updated Date: Sat, 05 Oct 2024 04:11 AM (IST)
ਸਰਪੰਚੀ ਲਈ 3031 ਤੇ ਪੰਚ ਵਾਸਤੇ 10156 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼
ਪੰਚਾਇਤਾਂ ਚੋਣਾਂ ਲਈ ਜ਼ਿਲ੍ਹੇ ਦੀਆ 890 ਪੰਚਾਇਤਾਂ ਵਾਸਤੇ ਕੁੱਲ 13187 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ। ਇਨ੍ਹਾਂ ’ਚੋਂ 3031 ਉਮੀਦਵਾਰ ਸਰਪੰਚ ਦੇ ਅਹੁਦੇ ਅਤੇ 10156 ਉਮੀਦਵਾਰ ਪੰਚ ਦੇ ਅਹੁਦੇ ਲਈ ਹਨ। ਸ਼ੁੱਕਰਵਾਰ ਨੂੰ ਨਾਮਜ਼ਦਗੀਆ ਦਾ ਆਖਰੀ ਦਿਨ ਹੋਣ ਕਰਕੇ ਸਵੇਰੇ ਤੜਕੇ ਸ਼ੁਰੂ ਹੋਈ ਨਾਮਜ਼ਦਗੀਆ ਦਾਖਲ ਦੀ ਪ੍ਰਕਿਰਿਆ ਦੇਰ ਰਾਤ ਤਕ ਜਾਰੀ ਰਹੀ। ਨਾਮਜ਼ਦਗੀਆ ਦੀ ਸੂਚੀ 5 ਅਕਤੂਬਰ ਨੂੰ ਸਵੇਰੇ ਤੜਕੇ 1.30 ਵਜੇ ਜਨਤਕ ਹੋ ਸਕੀ। ਨਾਮਜ਼ਦਗੀ ਕਾਗਜ਼ ਕਰੀਬ 8.30 ਵਜੇ ਤਕ ਲਏ ਗਏ ਸਨ, ਜਿਨ੍ਹਾਂ ਦੀ ਸੂਚੀ ਤਿਆਰ ਕਰਨ ’ਚ ਹੀ ਚੋਣ ਅਮਲੇ ਨੂੰ ਕਰੀਬ 5 ਘੰਟੇ ਦਾ ਸਮਾਂ ਲੱਗਾ। ਵਧੀਕ ਡਿਪਟੀ ਕਮਿਸ਼ਨਰ ਬੁੱਧੀਰਾਜ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁੱਲ 11770 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ, ਜਿਨ੍ਹਾਂ ’ਚੋਂ ਸਰਪੰਚ ਲਈ 2624 ਅਤੇ ਪੰਚ ਲਈ 9149 ਉਮੀਦਵਾਰ ਸ਼ਾਮਲ ਹਨ। ਸ਼ੁੱਕਰਵਾਰ ਨੂੰ ਬਲਾਕਵਾਰ ਸਰਪੰਚੀ ਤੇ ਪੰਚੀ ਲਈ ਦਾਖਲ ਨਾਮਜ਼ਦਗੀਆ ਤੇ ਕੁੱਲ ਨਾਮਜ਼ਦਗੀਆ ਦਾ ਵੇਰਵਾ ਬਲਾਕ ਪਿੰਡ ਸਰਪੰਚ ਪੰਚ ਕੁੱਲ ਸਰਪੰਚ ਕੁੱਲ ਪੰਚ ਆਦਮਪੁਰ 70 168 727 228 870 ਭੋਗਪੁਰ 83 267 846 295 894 ਜਲੰਧਰ ਪੂਰਬੀ 78 230 873 279 975 ਜਲੰਧਰ ਪੱਛਮੀ 112 298 1174 350 1287 ਲੋਹੀਆ ਖਾਸ 83 265 691 284 743 ਮਹਿਤਪੁਰ 59 197 572 214 596 ਨਕੋਦਰ 89 252 983 303 1097 ਨੂਰਮਹਿਲ 71 228 681 242 736 ਫਿਲੌਰ 103 298 1059 342 1226 ਰੁੜਕਾ ਕਲਾਂ 50 126 578 148 639 ਸ਼ਾਹਕੋਟ 92 295 965 346 1093 ਕੁੱਲ 890 2624 9149 3031 10156