ਗ੍ਰਾਂਟਾਂ ਦੀ ਕੋਈ ਕੰਮੀ ਨਹੀਂ ਆਉਣ ਦਿੱਤੀ ਜਾਵੇਗੀ : ਮਢਾਰ
ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕੰਮੀ ਨਹੀਂ ਆਉਣ ਦਿੱਤੀ ਜਾਵੇਗੀ
Publish Date: Thu, 14 May 2026 06:51 PM (IST)
Updated Date: Thu, 14 May 2026 06:54 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਲਈ ਵਚਨਬੱਧ ਹੈ, ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕੰਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਭੋਗਪੁਰ ਦੀ ਚੇਅਰਮੈਨ ਬਿਮਲ ਮਢਾਰ ਨੇ ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਅਸਥਾਨ ਪਿੰਡ ਕਾਹਨਪੁਰ ਤੋਂ ਲੈ ਕੇ ਜੇ ਜੇ ਕਾਲੋਨੀ ਕਾਹਨਪੁਰ ਤੱਕ ਸੀਵਰੇਜ ਪਾਉਣ ਲਈ ਉਦਘਾਟਨ ਕਰਨ ਸਮੇਂ ਕੀਤਾ। ਇਸ ਮੌਕੇ ਚੇਅਰਮੈਨ ਬਿਮਲ ਮਢਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਲਈ ਮੋਟੀਆਂ ਗ੍ਰਾਂਟਾਂ ਦੇ ਗੱਫੇ ਦਿੱਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਇੱਕ ਇੱਕ ਕਰਕੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਔਰਤਾਂ ਨਾਲ ਕੀਤਾ 1000-1500 ਰੁਪਏ ਵਾਲਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ ਅਤੇ ਔਰਤਾਂ ਨੂੰ ਆਪੋਂ-ਆਪਣੀ ਰਜਿਸਟ੍ਰੇਸ਼ਨ ਜਲਦ ਤੋਂ ਜਲਦ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਸਕੀਮ ਦਾ ਲਾਭ ਮਿਲ ਸਕੇ। ਇਸ ਮੌਕੇ ਪੰਚਾਇਤ ਸੈਕਟਰੀ ਸ਼ਿਵ ਕੁਮਾਰ, ਸਾਬਕਾ ਸਰਪੰਚ ਐੱਮਡੀ ਮੰਗਾਂ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਬੱਲ, ਮਨਜੀਤ ਲਾਲ ਲਾਡੀ (ਪੰਚ), ਬਾਲਮੁੰਕਦ (ਪੰਚ), ਗੁਰਜੀਤ ਕੌਰ (ਪੰਚ), ਸੁਰਿੰਦਰ ਸਿੰਘ ਸਾਬਕਾ (ਪੰਚ) ਵਿਵੇਕ ਭਾਰਗਵ, ਕੁਲਦੀਪ ਕੁਮਾਰ, ਕਸ਼ਮੀਰ ਕੌਰ,ਸੋਮਾ ਰਾਣੀ, ਮਨਜੀਤ ਪਾਲ ਕਾਹਨਪੁਰ, ਹਰਵਿੰਦਰ ਸਿੰਘ ਭੂਕਨੀ ਤੇ ਪਿੰਡ ਨਿਵਾਸੀ ਹਾਜ਼ਰ ਸਨ।