ਜ਼ਖਮੀ ਜੋੜੇ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼
ਸੰਵਾਦ ਸਹਿਯੋਗੀ, ਜਾਗਰਣ ਜਲੰਧਰ
Publish Date: Mon, 06 Oct 2025 10:58 PM (IST)
Updated Date: Mon, 06 Oct 2025 11:01 PM (IST)
ਸੰਵਾਦ ਸਹਿਯੋਗੀ, ਜਾਗਰਣ ਜਲੰਧਰ : ਫੋਕਲ ਪੁਆਇੰਟ ਚੌਕੀ ਅਧੀਨ ਆਉਂਦੇ ਟਰਾਂਸਪੋਰਟ ਨਗਰ ਨੇੜੇ ਇਕ ਟਰੱਕ ਚਾਲਕ ਨੇ ਐਕਟਿਵਾ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗੀਆਂ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਪਰ ਕਾਰਵਾਈ ਨਾ ਹੋਣ ਕਾਰਨ ਉਹ ਹਰ ਰੋਜ਼ ਇਨਸਾਫ਼ ਦੀ ਉਮੀਦ ’ਚ ਪੁਲਿਸ ਥਾਣੇ ਦੇ ਚੱਕਰ ਕੱਟ ਰਹੇ ਹਨ। ਜੋੜੇ ਨੇ ਪੁਲਿਸ ਖ਼ਿਲਾਫ਼ ਦੋਸ਼ ਲਾਇਆ ਹੈ ਕਿ ਦੋਸ਼ੀਆਂ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕਾਲੀਆ ਕਾਲੋਨੀ ਦੇ ਰਹਿਣ ਵਾਲੇ ਗੁਰਚਰਨ ਸਿੰਘ ਤੇ ਦਲਜੀਤ ਕੌਰ ਨੇ ਦੱਸਿਆ ਕਿ ਉਹ 28 ਸਤੰਬਰ ਨੂੰ ਐਕਟਿਵਾ ’ਤੇ ਘਰ ਵਾਪਸ ਆ ਰਹੇ ਸਨ, ਇਸ ਦੌਰਾਨ ਤੇਜ਼ ਰਫਤਾਰ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ਦੌਰਾਨ ਦਲਜੀਤ ਕੌਰ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਮੌਕੇ ’ਤੇ ਮੌਜੂਦ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਜਾਣਕਾਰੀ ਥਾਣਾ ਅੱਠ ਦੀ ਪੁਲਿਸ ਨੂੰ ਦਿੱਤੀ ਗਈ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਚਾਲਕ ਤੇ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਫੋਕਲ ਪੁਆਇੰਟ ਚੌਕੀ ਦੇ ਚੌਕੀ ਇੰਚਾਰਜ ਅਵਤਾਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਦੋਹਾਂ ਧਿਰਾਂ ਨੂੰ ਸਵੇਰੇ ਥਾਣਾ ਆਉਣ ਦਾ ਕਿਹਾ ਗਿਆ ਹੈ ਤੇ ਉਹ ਢੁੱਕਵੀਂ ਕਾਰਵਾਈ ਕਰਨਗੇ।