ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ
ਸੰਵਾਦ ਸੂਤਰ, ਜਲੰਧਰ :
Publish Date: Wed, 20 May 2026 11:40 PM (IST)
Updated Date: Wed, 20 May 2026 11:43 PM (IST)
ਸੰਵਾਦ ਸੂਤਰ, ਜਲੰਧਰ : ਥਾਣਾ ਰਾਮਾ ਮੰਡੀ ਅਧੀਨ ਪੈਣ ਵਾਲੇ ਮੁਹੱਲਾ ਚੁਗਿੱਟੀ ’ਚ ਮੰਗਲਵਾਰ ਰਾਤ ਦੇਰੀ ਨਾਲ ਇਕ ਵਿਅਕਤੀ 'ਤੇ ਸ਼ਰਾਬ ਦੀ ਬੋਤਲ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਗੰਭੀਰ ਰੂਪ ’ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਸਪੇਰਨ (45) ਪੁੱਤਰ ਸਤਪਾਲ ਵਜੋਂ ਹੋਈ ਹੈ, ਜੋ ਅਰਜੁਨ ਨਗਰ, ਚੁਗਿੱਟੀ, ਡਾ. ਬੀ.ਆਰ. ਅੰਬੇਡਕਰ ਭਵਨ ਨੇੜੇ ਰਹਿੰਦਾ ਸੀ। ਘਟਨਾ ਮਗਰੋਂ ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਉਸ ਨੇ ਦੱਸਿਆ ਕਿ ਉਸ ਦਾ ਪਤੀ ਸ਼ਹਿਰ ’ਚ ਸਥਿਤ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਦੇਰ ਰਾਤ ਕਿਸੇ ਗੱਲ ਸਬੰਧੀ ਵਿਵਾਦ ਦੌਰਾਨ ਮੁਲਜ਼ਮ ਨੇ ਸ਼ਰਾਬ ਦੀ ਬੋਤਲ ਤੋੜ ਕੇ ਉਸ ਦੇ ਪਤੀ 'ਤੇ ਹਮਲਾ ਕਰ ਦਿੱਤਾ।
ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਘਟਨਾ ਦੇ ਸਾਰੇ ਪੱਖਾਂ ਦਾ ਪਤਾ ਲਾਇਆ ਜਾ ਸਕੇ।