ਨਿਤਿਨ ਕੋਹਲੀ ਨੇ ਜਵਾਹਰ ਨਗਰ ’ਚ ਟਿਊਬਵੈੱਲ ਦਾ ਕੀਤਾ ਉਦਘਾਟਨ
ਨਿਤਿਨ ਕੋਹਲੀ ਨੇ ਜਵਾਹਰ ਨਗਰ ਟੈਂਕੀ ਵਾਲੀ ਪਾਰਕ ਵਿਖੇ 18 ਲੱਖ ਦੀ ਲਾਗਤ ਨਾਲ ਬਣੇ ਟਿਊਬਵੈੱਲ ਦਾ ਕੀਤਾ ਉਦਘਾਟਨ
Publish Date: Wed, 05 Nov 2025 07:08 PM (IST)
Updated Date: Wed, 05 Nov 2025 07:10 PM (IST)

-ਕਿਹਾ, ਹੁਣ ਇਲਾਕਾ ਵਾਸੀਆਂ ਨੂੰ ਨਹੀਂ ਰਹੇਗੀ ਪਾਣੀ ਦੀ ਕਿੱਲਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਵਾਰਡ ਨੰਬਰ 30 ਦੇ ਜਵਾਹਰ ਨਗਰ ਟੈਂਕੀ ਵਾਲੀ ਪਾਰਕ ’ਚ ਲਗਪਗ 18 ਲੱਖ ਦੀ ਲਾਗਤ ਨਾਲ ਬਣੇ ਟਿਊਬਵੈੱਲ ਦਾ ਉਦਘਾਟਨ ਕੀਤਾ। ਉਦਘਾਟਨ ਸਮਾਗਮ ਦੌਰਾਨ ਨਿਤਿਨ ਕੋਹਲੀ ਨੇ ਕਿਹਾ ਕਿ ਟਿਊਬਵੈੱਲ ਨਾਲ ਇਲਾਕੇ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲੇਗਾ। ਲੋਕ ਲੰਬੇ ਸਮੇਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਸਨ ਤੇ ਹੁਣ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ, ਸਾਡਾ ਟੀਚਾ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦਿੰਦੇ ਹੋਏ ਹਰ ਵਾਰਡ ’ਚ ਬਰਾਬਰ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਕੋਹਲੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਜਲੰਧਰ ਸੈਂਟਰ ਹਲਕੇ ’ਚ ਸੜਕਾਂ, ਪਾਰਕਾਂ, ਸੀਵਰੇਜ ਤੇ ਪਾਣੀ ਸਪਲਾਈ ਨਾਲ ਸਬੰਧਤ ਕਈ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕੇ ਦੇ ਹਰ ਖੇਤਰ ’ਚ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ। ਇਸ ਮੌਕੇ ਸਥਾਨਕ ਕੌਂਸਲਰ, ਜਵਾਹਰ ਨਗਰ ਦੇ ਪ੍ਰਧਾਨ ਪ੍ਰਭਜੋਤ ਸਿਦਾਨਾ, ਸਕੱਤਰ ਅਮਿਤ ਮਰਵਾਹਾ, ਨਰੇਸ਼ ਮਰਵਾਹਾ, ਸੁਰਿੰਦਰ ਸਿੰਘ ਭਾਪਾ, ਰਾਜਿੰਦਰ ਸਹਿਗਲ, ਅਖਿਲ ਸ਼ਰਮਾ, ਗੁਰਬਚਨ ਕਥੂਰੀਆ, ਅਜੇ ਚੋਪੜਾ, ਅਕਸ਼ੈ ਚੱਢਾ, ਸ਼ਿਵ ਸਹਿਗਲ ਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।