ਨਿਰਮਲ ਅਰਪਨ, ਮੁਖਤਾਰ ਗਿੱਲ, ਵਿਸ਼ਾਲ ਤੇ ਸਤਨਾਮ ਚਾਨਾ ਨੂੰ 'ਕਲਮ ਪੁਰਸਕਾਰ'
ਨਿਰਮਲ ਅਰਪਨ, ਮੁਖਤਾਰ ਗਿੱਲ, ਵਿਸ਼ਾਲ ਤੇ ਸਤਨਾਮ ਚਾਨਾ ਨੂੰ ਮਿਲਣਗੇ 'ਕਲਮ ਪੁਰਸਕਾਰ'
Publish Date: Tue, 19 May 2026 07:23 PM (IST)
Updated Date: Wed, 20 May 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ 21ਵੇਂ ‘ਕਲਮ’ ਪੁਰਸਕਾਰਾਂ ਦਾ ਐਲਾਨ ਕਰਦਿਆਂ ‘ਕਲਮ’ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਦੱਸਿਆ ਕਿ ‘ਕਲਮ’ ਦੇ ਚੇਅਰਮੈਨ ਸੁਖਵਿੰਦਰ ਕੰਬੋਜ, ਕੋ-ਚੇਅਰਮੈਨ ਕੁਲਵਿੰਦਰ ਤੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ’ਚ ਚੋਣ ਕਮੇਟੀ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਕਿਰਤ-ਕੁੰਭ ‘ਕਲਮ’ ਪੁਰਸਕਾਰ ਬਹੁ -ਵਿਧਾਈ ਲੇਖਕ ਨਿਰਮਲ ਅਰਪਨ ਨੂੰ ਦਿੱਤਾ ਜਾਵੇਗਾ, ਜਦਕਿ ਤਲਵਿੰਦਰ ਦੀ ਤਰੰਗ ਕਲਮ ਪੁਰਸਕਾਰ ਉੱਘੇ ਕਹਾਣੀਕਾਰ ਮੁਖਤਾਰ ਗਿੱਲ ਨੂੰ , ਡਾ. ਕੇਸਰ ਸਿੰਘ ਕੇਸਰ ਯਾਦਗਾਰੀ ‘ਇਲਮੇ-ਅੱਵਲ ਕਲਮ ਪੁਰਸਕਾਰ, ਸਤਨਾਮ ਚਾਨਾ ਤੇ ‘ਰਿਸ਼ੀ-ਰਮਨ ਦੀ ਰੌਂ ਕਲਮ ਪੁਰਸਕਾਰ’ ਸ਼ਾਇਰ ਵਿਸ਼ਾਲ ਨੂੰ ਭੇਟ ਕੀਤਾ ਜਾਵੇਗਾ। ਇਹ ਪੁਰਸਕਾਰ ‘ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ ਫੋਕਲੋਰ ਰੀਸਰਚ ਅਕੈਡਮੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਤੇ ਉਨ੍ਹਾਂ ਦੀ ਟੀਮ ਦੀ ਦੇਖਰੇਖ ’ਚ 15 ਜੂਨ 2026 ਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਭੇਟ ਕੀਤੇ ਜਾਣਗੇ।