ਮੁਫ਼ਤ ਮੈਡੀਕਲ ਚੈਕਅੱਪ ਕਰ ਕੇ ਮਨਾਇਆ ਸਥਾਪਨਾ ਦਿਵਸ
ਮੁਫ਼ਤ ਮੈਡੀਕਲ ਚੈਕਅੱਪ ਕਰ ਮਨਾਇਆ ਨੀਮਾ ਸਥਾਪਨਾ ਦਿਵਸ
Publish Date: Fri, 17 Apr 2026 07:44 PM (IST)
Updated Date: Fri, 17 Apr 2026 07:48 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਡਾ. ਰੀਨਾ ਕੱਕੜ ਦੀ ਪ੍ਰਧਾਨਗੀ ਹੇਠ ਨੀਮਾ ਫੀਮੇਲ ਫੋਰਮ ਨੇ ਮੰਨਤ ਹਸਪਤਾਲ ਤੇ ਮੈਟਰਨਿਟੀ ਹੋਮ ਵਿਖੇ ਨੀਮਾ ਸਥਾਪਨਾ ਦਿਵਸ ਮਰੀਜ਼ਾਂ ਦੀ ਮੁਫ਼ਤ ਜਾਂਚ ਕਰ ਮਨਾਇਆ ਗਿਆ। ਇਸ ਮੌਕੇ ’ਤੇ ਜਲੰਧਰ ਨੀਮਾ ਦੇ ਪ੍ਰਧਾਨ ਡਾ. ਐੱਸਪੀ ਡਾਲੀਆ, ਖਜ਼ਾਨਚੀ ਡਾ. ਵਰੁਣ ਅਗਰਵਾਲ, ਪੰਜਾਬ ਨੀਮਾ ਦੇ ਪ੍ਰਧਾਨ ਡਾ. ਪਰਵਿੰਦਰ ਬਜਾਜ ਤੇ ਸਕੱਤਰ ਡਾ. ਅਨਿਲ ਨਾਗਰਥ ਵੀ ਮੌਜੂਦ ਸਨ। ਕੈਂਪ ਦੀ ਸ਼ੁਰੂਆਤ ਭਗਵਾਨ ਧਨਵੰਤਰੀ ਦੀ ਪ੍ਰਾਰਥਨਾ ਨਾਲ ਹੋਈ। ਸਕੱਤਰ ਡਾ. ਵੰਦਨਾ ਗੋਸਵਾਮੀ ਨੇ ਆਉਣ ਵਾਲੇ ਡਾਕਟਰਾਂ ਦਾ ਸਵਾਗਤ ਕੀਤਾ। ਕੈਂਪ ’ਚ ਸਾਰੇ ਮਰੀਜ਼ਾਂ ਦੇ ਸ਼ੂਗਰ ਤੇ ਈਸੀਜੀ ਟੈਸਟ ਮੁਫ਼ਤ ਕੀਤੇ ਗਏ। ਡਾ. ਰੀਨਾ ਕੱਕੜ ਨੇ ਕਿਹਾ ਕਿ ਸਰਵਾਈਕਲ ਕੈਂਸਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਤੇ ਸਮੇਂ ਸਿਰ ਟੀਕਾਕਰਨ ਤੇ ਗੁਣਵੱਤਾ ਵਾਲਾ ਭੋਜਨ ਰਾਹੀਂ ਇਸਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਜਨਰਲ ਸਕੱਤਰ ਡਾ. ਵਿਨੀਤਾ ਗੋਸਵਾਮੀ ਨੇ ਨੀਮਾ ਦੀਆਂ ਦੋਵਾਂ ਸ਼ਾਖਾਵਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਸ਼ਟਰੀ ਬੁਲਾਰੇ ਡਾ. ਵਿਸ਼ਾਲ ਭਨੋਟ, ਡਾ. ਆਸ਼ੂ ਚੋਪੜਾ, ਡਾ. ਮਹਿੰਦਰ ਨਿਰਮਲ, ਡਾ. ਗੁਰਪ੍ਰੀਤ ਸਿੰਘ, ਡਾ. ਸੁਨੀਤਾ ਨਾਗਰਥ, ਡਾ. ਰੀਨਾ ਮਲਹੋਤਰਾ, ਡਾ. ਸੁਨੀਤਾ ਯਾਦਵ ਆਦਿ ਮੌਜੂਦ ਸਨ।