ਸਨੋਰਾ ਸਕੂਲ ’ਚ ‘ਅੱਗ ਤੋਂ ਬਿਨਾਂ ਭੋਜਨ’ ਕੌਸ਼ਲ ਆਧਾਰਿਤ ਗਤੀਵਿਧੀ ਕਰਵਾਈ
ਸਨੋਰਾ ਸਕੂਲ ’ਚ “ਅੱਗ ਤੋਂ ਬਿਨਾਂ ਭੋਜਨ” ਕੌਸ਼ਲ ਅਧਾਰਿਤ ਗਤੀਵਿਧੀ ਕਰਵਾਈ
Publish Date: Sun, 17 May 2026 08:42 PM (IST)
Updated Date: Mon, 18 May 2026 04:16 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ : ਸ੍ਰੀ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ’ਚ ਸ਼ਨਿਚਰਵਾਰ ਨੂੰ ਛੇਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ‘ਅੱਗ ਤੋਂ ਬਿਨਾਂ ਭੋਜਨ ਪਕਾਉਣ’ ਸਬੰਧੀ ਕੌਸ਼ਲ ਅਧਾਰਿਤ ਐਕਟੀਵਿਟੀ ਕਰਵਾਈ ਗਈ। ਇਹ ਗਤੀਵਿਧੀ ਅਧਿਆਪਕਾ ਜਸਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਤੇ ਰਚਨਾਤਮਕਤਾ ਨਾਲ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੈਂਡਵਿਚ, ਬੇਲ ਪੂਰੀ, ਸਲਾਦ, ਮੋਹੀਤੋ, ਨਿੰਬੂ ਪਾਣੀ, ਲੱਸੀ ਤੇ ਰਾਇਤਾ ਆਦਿ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕੀਤੀਆਂ। ਬੱਚਿਆਂ ਨੇ ਨਾ ਸਿਰਫ਼ ਸੁਆਦੀ ਭੋਜਨ ਬਣਾਇਆ, ਸਗੋਂ ਉਸ ਦੀ ਸੁੰਦਰ ਪ੍ਰਸਤੁਤੀ ਵੀ ਕੀਤੀ। ਜਸਵਿੰਦਰ ਕੌਰ ਮੈਮ ਨੇ ਵਿਦਿਆਰਥੀਆਂ ਨੂੰ ਸਫ਼ਾਈ, ਪੋਸ਼ਟਿਕ ਆਹਾਰ ਤੇ ਟੀਮ ਵਰਕ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਰਚਨਾਤਮਕ ਸੋਚ, ਆਤਮਵਿਸ਼ਵਾਸ ਤੇ ਜੀਵਨ ਕੌਸ਼ਲਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਕੁਕਿੰਗ ਵਿਦਆਉਟ ਫਾਇਰ’ ਵਰਗੀਆਂ ਐਕਟੀਵਿਟੀਆਂ ਨਾਲ ਵਿਦਿਆਰਥੀਆਂ ’ਚ ਸਿਹਤਮੰਦ ਖਾਣ-ਪੀਣ ਦੀ ਆਦਤ ਵਿਕਸਿਤ ਹੁੰਦੀ ਹੈ ਤੇ ਉਹ ਘੱਟ ਸਮੇਂ ’ਚ ਪੌਸ਼ਟਿਕ ਭੋਜਨ ਤਿਆਰ ਕਰਨਾ ਸਿੱਖਦੇ ਹਨ। ਇਸ ਨਾਲ ਬੱਚਿਆਂ ਦੀ ਪ੍ਰਬੰਧਨ ਸਮਰੱਥਾ ਤੇ ਸਹਿਯੋਗ ਦੀ ਭਾਵਨਾ ’ਚ ਵੀ ਵਾਧਾ ਹੁੰਦਾ ਹੈ। ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅੰਤ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ’ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।