ਯੂਨੀਵਰਸਿਟੀ ਕਾਲਜ ’ਚ ‘ਰੁਖ਼ਸਤ-ਏ-ਮਹਿਫ਼ਲ’ ਫੇਅਰਵੈੱਲ ਸਮਾਗਮ ਕਰਵਾਇਆ
ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ “ਰੁਖ਼ਸਤ-ਏ-ਮਹਿਫ਼ਲ”
Publish Date: Mon, 27 Apr 2026 10:11 PM (IST)
Updated Date: Mon, 27 Apr 2026 10:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਡੋਵਾਲੀ ਰੋਡ ਸਥਿਤ ਯੂਨੀਵਰਸਿਟੀ ਕਾਲਜ ’ਚ ਆਖਰੀ ਸਾਲ ਦੇ ਵਿਦਿਆਰਥੀਆਂ ਲਈ ‘ਰੁਖ਼ਸਤ-ਏ-ਮਹਿਫ਼ਲ’ ਨਾਮ ਹੇਠ ਸ਼ਾਨਦਾਰ ਫੇਅਰਵੈਲ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਕਾਲਜ ਦਾ ਮਾਹੌਲ ਖੁਸ਼ੀ, ਉਤਸ਼ਾਹ ਅਤੇ ਵਿਛੋੜੇ ਦੇ ਭਾਵਨਾਤਮਕ ਜਜ਼ਬਾਤਾਂ ਨਾਲ ਭਰਪੂਰ ਰਿਹਾ। ਇਸ ਮੌਕੇ ਕਾਲਜ ਦੀ ਓਐੱਸਡੀ ਡਾ. ਨਵਜੋਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖੁਸ਼ੀ ਅਤੇ ਵਿਛੋੜੇ ਦੋਵਾਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਾਲਜ ਪਰਿਵਾਰ ਦਾ ਹਿੱਸਾ ਹਨ ਅਤੇ ਇੱਥੇ ਬਿਤਾਏ ਪਲ ਉਨ੍ਹਾਂ ਦੀ ਜ਼ਿੰਦਗੀ ਦੀਆਂ ਅਮਿੱਟ ਯਾਦਾਂ ਬਣ ਕੇ ਰਹਿਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਗਿੱਧਾ, ਭੰਗੜਾ, ਗੀਤ-ਸੰਗੀਤ ਅਤੇ ਹੋਰ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਮੰਚ ਸੰਚਾਲਨ ਡਾ. ਮਾਨਸੀ ਚੋਪੜਾ ਅਤੇ ਦੀਪਿਕਾ ਸ਼ਰਮਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਵੱਖ-ਵੱਖ ਖਿਤਾਬਾਂ ਲਈ ਕਰਵਾਏ ਗਏ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁੰਡਿਆਂ ਵਿੱਚ ਹਰਮਨ ਸਿੰਘ ਨੂੰ ਮਿਸਟਰ ਫੇਅਰਵੈੱਲ, ਇਸ਼ਾਂਤ ਨੂੰ ਮਿਸਟਰ ਹੈਂਡਸਮ, ਦੇਵਾਂਸ਼ੂ ਨੂੰ ਮਿਸਟਰ ਟ੍ਰੈਂਡੀ ਅਤੇ ਸੁਇਦਨ ਨੂੰ ਮਿਸਟਰ ਪਰਫੈਕਟ ਦਾ ਖਿਤਾਬ ਦਿੱਤਾ ਗਿਆ। ਜਦਕਿ ਕੁੜੀਆਂ ਵਿੱਚ ਦਿਨਾਂਸ਼ੀ ਨੂੰ ਮਿਸ ਫੇਅਰਵੈੱਲ, ਕੋਮਲ ਨੂੰ ਮਿਸ ਸਨਸ਼ਾਈਨ, ਦ੍ਰਿਸ਼ਟੀ ਨੂੰ ਮਿਸ ਚਾਰਮਿੰਗ, ਆਇਸ਼ਾ ਨੂੰ ਮਿਸ ਫੋਟੋਜੈਨਿਕ ਅਤੇ ਦੀਪਾਕਸ਼ੀ ਨੂੰ ਮਿਸ ਡੀਵਾ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਡਾ. ਨਵਜੋਤ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਪੱਤਰ ਭੇਟ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਡਾ. ਅਸ਼ੀਸ਼ ਅਰੋੜਾ, ਡਾ. ਲਖਵੀਰ ਸਿੰਘ, ਡਾ. ਸੋਨੀਆ ਕੁੰਦਰਾ, ਡਾ. ਪਰਵਿੰਦਰ ਕੌਰ ਢਿੱਲੋਂ ਸਮੇਤ ਸਮੂਹ ਅਧਿਆਪਨ ਸਟਾਫ ਹਾਜ਼ਰ ਸਨ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੇ ਆਪਣੇ ਯਾਦਗਾਰ ਕਾਲਜ ਪਲਾਂ ਨੂੰ ਸਾਂਝਾ ਕੀਤਾ ਅਤੇ ਭਾਵੁਕ ਮਾਹੌਲ ਵਿੱਚ ਇਕ-ਦੂਜੇ ਤੋਂ ਵਿਦਾਈ ਲਈ। ਇਹ ਸਮਾਗਮ ਸਾਰੇ ਵਿਦਿਆਰਥੀਆਂ ਲਈ ਇਕ ਅਮਿੱਟ ਯਾਦ ਬਣ ਕੇ ਰਹਿ ਗਿਆ।