ਪ੍ਰਬੰਧਕ ਕਮੇਟੀ ਦੀ ਮੀਟਿੰਗ ’ਚ ਅਹੁਦੇਦਾਰ ਥਾਪੇ
ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ ਅਹੁਦੇਦਾਰਾਂ ਥਾਪੇ
Publish Date: Wed, 06 May 2026 06:41 PM (IST)
Updated Date: Wed, 06 May 2026 06:44 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦਿ ਨਵ ਨਿਰਮਾਣ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਨਵ-ਨਿਰਮਾਣ ਜਨਤਾ ਕਲੋਨੀ ਵਿਖੇ ਹੋਈ। ਇਸ ’ਚ ਮੈਂਬਰਾਂ ਨੇ ਸਰਬਸੰਮਤੀ ਨਾਲ ਸਮੀਰ ਚੰਦੀ ਪ੍ਰਧਾਨ, ਹਰਭਜਨ ਸਿੰਘ ਸੀਨੀ. ਉਪ ਪ੍ਰਧਾਨ, ਡਾ. ਬਲਬੀਰ ਸਿੰਘ ਓਪ ਪ੍ਰਧਾਨ, ਜਗਜੀਤ ਸਿੰਘ ਸਕੱਤਰ, ਰਮੇਸ਼ ਕੁਮਾਰ ਵਧਵਾ ਖਜ਼ਾਨਚੀ, ਰੇਸ਼ਮ ਲਾਲ ਸਹਾਇਕ ਖਜਾਨਚੀ, ਦੇਵੀ ਦੱਤ ਜੋਸ਼ੀ, ਜੋਗਿੰਦਰ ਕੌਰ ਪਰਮਾਰ ਤੇ ਦਲਜੀਤ ਕੌਰ ਨੂੰ ਸਲਾਹਕਾਰ ਵਜੋਂ ਚੁਣਿਆ ਗਿਆ ਹੈ। ਨਵ-ਨਿਯੁਕਤ ਪ੍ਰਧਾਨ ਸਮੀਰ ਚੰਦੀ ਤੇ ਚੁਣੇ ਗਏ ਅਹੁਦੇਦਾਰਾਂ ਵੱਲੋਂ ਕਾਲੋਨੀ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਚਮਕੌਰ ਰਾਏ ਪੁਰੀ ਪ੍ਰਧਾਨ ਜਨਤਾ ਕਾਲੋਨੀ ਵੈੱਲਫੇਅਰ ਸੁਸਾਇਟੀ, ਪਵਨ ਸ਼ਰਮਾ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਜਨਤਾ ਕਾਲੋਨੀ, ਸ਼ਾਮ ਸਿੰਘ, ਬਲਕਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਜਨਤਾ ਕਾਲੋਨੀ, ਐੱਸ.ਕੇ.ਚੰਦੀ ਸਾਬਕਾ ਪ੍ਰਧਾਨ, ਦੀਪਕ ਕੁਮਾਰ ਚੇਅਰਮੈਨ ਯੁਵਾ ਕ੍ਰਾਂਤੀ ਸੰਗਠਨ ਜਲੰਧਰ, ਹਰਜਿੰਦਰ ਸਿੰਘ, ਅਰਵਿੰਦ ਚੰਦੀ, ਮਨੋਜ ਪਰਾਸ਼ਰ ਪ੍ਰਧਾਨ ਤੇ ਨਵਨੀਤ ਭਰਦਵਾਜ ਸਕੱਤਰ ਸ਼੍ਰੀ ਦੁਰਗਾ ਨੌਜਵਾਨ ਸਭਾ, ਰਾਜਨ ਸ਼ਰਮਾ, ਵਿਪਨ ਸ਼ਰਮਾ, ਡਾ. ਐੱਮਐੱਲ ਸ਼ਰਮਾ, ਨਰੇਸ਼ ਡੋਗਰਾ, ਭਜਨ ਸਿੰਘ, ਸਤਨਾਮ ਸਿੰਘ ਸੈਣੀ ਆਦਿ ਮੌਜੂਦ ਰਹੇ।