ਕੂੜਾ ਚੁੱਕਣ ਲਈ ਨਵੀਆਂ ਗੱਡੀਆਂ ਕੀਤੀਆਂ ਰਵਾਨਾ
ਜਾਸ, ਜਲੰਧਰ : ਨਗਰ
Publish Date: Wed, 22 Apr 2026 06:26 PM (IST)
Updated Date: Wed, 22 Apr 2026 06:28 PM (IST)
ਜਾਸ, ਜਲੰਧਰ : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਕੌਂਸਲਰ ਹਿਤੇਸ਼ ਗਰੇਵਾਲ ਨੇ ਕੂੜਾ ਚੁੱਕਣ ਲਈ ਨਵੀਆਂ ਟਰੈਕਟਰ-ਟ੍ਰਾਲੀਆਂ ਭੇਜੀਆਂ ਹਨ। ਇਹ ਸਰਕਾਰੀ ਠੇਕੇਦਾਰ ਆਕਾਸ਼ ਤੇ ਸਤਪਾਲ ਗਿੱਲ ਦੀਆਂ ਹਨ। ਸਤਪਾਲ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ’ਚ ਕੂੜਾ ਚੁੱਕਣ ਲਈ 10 ਨਵੀਆਂ ਟਰੈਕਟਰ ਲਏ ਹਨ, ਇਸ ਨਾਲ ਕੂੜਾ ਚੁੱਕਣ ਦਾ ਕੰਮ ਹੋਰ ਵੀ ਬਿਹਤਰ ਹੋਵੇਗਾ।
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਸਕੱਤਰ ਕੌਂਸਲਰ ਹਿਤੇਸ਼ ਗਰੇਵਾਲ ਨੇ ਕਿਹਾ ਕਿ ਇਹ ਟਰੈਕਟਰ-ਟ੍ਰਾਲੀਆਂ ਨਗਰ ਨਿਗਮ ਨੇ ਵੱਖ-ਵੱਖ ਵਾਰਡਾਂ ਤੋਂ ਕੂੜਾ ਚੁੱਕਣ ਲਈ ਕਿਰਾਏ 'ਤੇ ਲਈਆਂ ਹਨ। ਗਰੇਵਾਲ ਨੇ ਇਹ ਵੀ ਕਿਹਾ ਕਿ ਨਿਗਮ ਨੂੰ ਸਾਫ-ਸੁਥਰਾ ਰੱਖਣ ਲਈ ਮਸ਼ੀਨਰੀ ਦੀ ਲੋੜ ਹੈ ਤੇ ਇਹ ਕੰਮ ਠੇਕੇਦਾਰ ਪੂਰਾ ਕਰ ਰਹੇ ਹਨ। ਇਹ ਟਰੈਕਟਰ-ਟ੍ਰਾਲੀਆਂ ਸਿਰਫ ਕੂੜਾ ਹੀ ਨਹੀਂ, ਸਗੋਂ ਸੜਕਾਂ ਕੰਢਿਓਂ ਮਲਬਾ ਚੁੱਕਣ ’ਚ ਵੀ ਵਰਤੀਆਂ ਜਾਣਗੀਆਂ। ਸਤਪਾਲ ਗਿੱਲ, ਕਰਨ ਗਿੱਲ ਤੇ ਪੰਚਮ ਗਿੱਲ ਨੇ ਕਿਹਾ ਕਿ ਨਵੀਂ ਮਸ਼ੀਨਰੀ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਖਰੀਦੀ ਗਈ ਹੈ।