ਨਵੇਂ ਐੱਸਐੱਚਓ ਨੇ ਚਾਰਜ ਸੰਭਾਲਿਆ
ਨਵੇਂ ਐੱਸਐੱਚਓ ਨੇ ਚਾਰਜ ਸੰਭਾਲਿਆ
Publish Date: Sun, 10 May 2026 07:53 PM (IST)
Updated Date: Mon, 11 May 2026 04:12 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਥਾਣੇ ਵਿਖੇ ਕ੍ਰਿਸ਼ਨ ਗੋਪਾਲ ਐੱਸਐੱਚਓ ਦੀ ਬਦਲੀ ਜਲੰਧਰ ਹੋਣ ਕਰ ਕੇ ਨਵੇਂ ਐੱਸਐੱਚਓ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਵੱਲੋਂ ਚਾਰਜ ਸੰਭਾਲ ਲਿਆ ਗਿਆ ਹੈ। ਸਥਾਨਕ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਮੌਕੇ ਉਨ੍ਹਾਂ ਕਿਹਾ ਕਿ ਥਾਣੇ ਦੀ ਹੱਦ ’ਚ ਪੈਂਦੇ ਲੋਹੀਆਂ ਸਮੇਤ 81 ਪਿੰਡਾਂ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ। ਨਸ਼ੇ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਪੱਤਰਕਾਰਾਂ ਵੱਲੋਂ ਦਿਨ-ਬ-ਦਿਨ ਨਗਰ ਦੀ ਟ੍ਰੈਫਿਕ ਸਮੱਸਿਆ ਦੇ ਵਿਕਰਾਲ ਰੂਪ ਧਾਰਨ ਕੀਤੇ ਜਾਣ ਦਾ ਮੁੱਦਾ ਉਠਾਇਆ ਗਿਆ ਤੇ ਨਗਰ ਦੇ ਵਿਸ਼ੇਸ਼ ਬਿੰਦੂਆਂ ’ਤੇ ਟ੍ਰੈਫਿਕ ਜਾਮ ਹੋਣ ਦੇ ਕਾਰਨਾਂ ’ਤੇ ਚਰਚਾ ਵੀ ਕੀਤੀ। ਟ੍ਰੈਫਿਕ ਕੰਟਰੋਲ ਕਰਨ ਲਈ ਪੁਲਿਸ ਦੇ ਮੁਲਾਜ਼ਮਾਂ ਦੀ ਡਿਊਟੀ ਲਗਾਏ ਜਾਣ ਬਾਰੇ ਉਨ੍ਹਾਂ ਸਹਿਮਤੀ ਜ਼ਾਹਰ ਕੀਤੀ ਪਰ ਥਾਣੇ ਵਿਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਦੀ ਮਜਬੂਰੀ ਬਾਰੇ ਵੀ ਦੱਸਿਆ ਗਿਆ। ਇਲਾਕੇ ਦੇ ਮੋਹਤਬਰਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।