ਜ਼ਿਲ੍ਹਾ ਜਲੰਧਰ ਦੀ ਨਵੀਂ ਬਾਡੀ ਦਾ ਕੀਤਾ ਐਲਾਨ
‘ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ’ ਵੱਲੋਂ ਜ਼ਿਲ੍ਹਾ ਜਲੰਧਰ ਬਾਡੀ ਦੀ ਨਵੀਂ ਚੋਣ
Publish Date: Fri, 15 May 2026 06:57 PM (IST)
Updated Date: Fri, 15 May 2026 07:00 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ‘ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ’ ਵੱਲੋਂ ਇਕ ਅਹਿਮ ਮੀਟਿੰਗ ਸਥਾਨਕ ਸੰਵਿਧਾਨ ਚੌਕ (ਬੀਐੱਮਸੀ) ਨੇੜੇ ਭਾਈ ਰਤਨ ਸਿੰਘ ਯਾਦਗਾਰ ਟਰੱਸਟ ਵਿਖੇ ਕਰਵਾਈ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਜਲੰਧਰ ਇਕਾਈ ਦੀ ਨਵੀਂ ਬਾਡੀ ਦੀ ਚੋਣ ਕੀਤੀ ਗਈ। ਇਸ ਮੌਕੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਜ਼ਿਲ੍ਹਾ ਜਲੰਧਰ ਦੀ ਨਵੀਂ ਬਾਡੀ ਦਾ ਐਲਾਨ ਕੀਤਾ ਗਿਆ। ਨਵੀਂ ਟੀਮ ’ਚ ਕਰਮਵੀਰ ਸਿੰਘ ਨੂੰ ਸਰਪ੍ਰਸਤ, ਜਸਬੀਰ ਸਿੰਘ ਸੋਢੀ ਨੂੰ ਚੇਅਰਮੈਨ, ਦਲਜੀਤ ਸਿੰਘ ਕਲਸੀ ਨੂੰ ਉਪ ਚੇਅਰਮੈਨ, ਦਲਬੀਰ ਸਿੰਘ ਕਲੋਈਆ ਨੂੰ ਪ੍ਰਧਾਨ, ਰਣਜੀਤ ਸਿੰਘ ਬੈਂਸ ਨੂੰ ਉਪ ਪ੍ਰਧਾਨ, ਸੰਜੀਵ ਕੁਮਾਰ ਨੂੰ ਜਨਰਲ ਸਕੱਤਰ, ਬਲਬੀਰ ਸਿੰਘ ਕਰਮ ਨੂੰ ਕੈਸ਼ੀਅਰ, ਜਲਪ੍ਰੀਤ ਸਿੰਘ ਨੂੰ ਸਹਾਇਕ ਕੈਸ਼ੀਅਰ, ਸਰਬਜੀਤ ਸਿੰਘ ਨੂੰ ਪੀਆਰਓ ਤੇ ਪਰਵੀਨ ਨਈਅਰ ਨੂੰ ਕਾਨੂੰਨੀ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਜਸਵਿੰਦਰ ਸਿੰਘ ਆਜ਼ਾਦ ਤੇ ਜਸਬੀਰ ਸਿੰਘ ਸੋਢੀ ਨੇ ਹਾਜ਼ਰ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਪਿਛਲੇ ਸਾਲ ਦੌਰਾਨ ਰਹਿ ਗਈਆਂ ਕਮੀਆਂ ਨੂੰ ਦੂਰ ਕਰਕੇ ਸੰਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਮੀਟਿੰਗ ’ਚ ਅਮਰਜੀਤ ਸਿੰਘ, ਅਸ਼ੋਕ ਭਗਤ, ਬਲਬੀਰ ਸਿੰਘ, ਸੁਰਜੀਤ ਪਾਲ, ਸੰਦੀਪ ਕੁਮਾਰ, ਤਰੁਣਜੀਤ ਸਿੰਘ ਲੱਕੀ, ਵਿਨੋਦ ਕੁਮਾਰ, ਸਤਪਾਲ ਸ਼ਰਮਾ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਕੁਮਾਰ, ਸਦਾਨੰਦ ਸਾਬੀ, ਸੰਦੀਪ ਕੁਮਾਰ ਸਰੋਆ ਸਮੇਤ ਹੋਰ ਕਈ ਪੱਤਰਕਾਰ ਤੇ ਸ਼ਖ਼ਸੀਅਤਾਂ ਹਾਜ਼ਰ ਸਨ।