ਮੈਰਿਟ ’ਚ ਆਉਣ ਵਾਲੀ ਨਵਜੋਤ ਕੌਰ ਨੂੰ ਸਨਮਾਨਿਆ
ਸਰਕਾਰੀ ਸਕੂਲ ਦੀ ਵਿਦਿਆਰਥਣ ਨਵਜੋਤ ਨੇ ਮੈਰਿਟ ’ਚ 12ਵਾਂ ਸਥਾਨ ਕੀਤਾ ਹਾਸਲ
Publish Date: Tue, 12 May 2026 07:31 PM (IST)
Updated Date: Tue, 12 May 2026 07:33 PM (IST)

-ਵਿਦਿਆਰਥ ਨੇ ਪੂਰੇ ਖੇਤਰ ਦੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ : ਜਸਪਾਲਜੀਤ ਕੌਰ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਢੱਡਾ ਤੇ ਸਟਾਫ ਦੀ ਖੁਸ਼ੀ ਉਸ ਵੇਲੇ ਦੁੱਗਣੀ ਹੋ ਗਈ ਜਦੋਂ ਦਮਨਜੀਤ ਕੌਰ ਬੀਐੱਨਓ ਨਕੋਦਰ-2 ਅਤੇ ਜਸਪਾਲਜੀਤ ਕੌਰ ਬੀਐੱਨਓ ਸ਼ਾਹਕੋਟ ਉਚੇਚੇ ਤੌਰ ’ਤੇ ਸਕੂਲ ਦੀ ਮੈਰਿਟ ਵਿੱਚ ਆਈ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਸੁਰਿੰਦਰ ਸਿੰਘ ਨੂੰ ਸਨਮਾਨਿਤ ਕਰਨ ਲਈ ਸਕੂਲ ਵਿੱਚ ਪੁੱਜੇ। ਉਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਤੇ ਨਵਜੋਤ ਨੂੰ ਮੁਬਾਰਕਬਾਦ ਦਿੰਦਿਆਂ ਉਸ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਸ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਨੇ ਆਪਣੀ ਮਿਹਨਤ ਨਾਲ ਦਸਵੀਂ ਜਮਾਤ ਵਿੱਚੋਂ ਮੈਰਿਟ ਹਾਸਲ ਕਰਕੇ ਇਲਾਕੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2026 ਦੇ ਐਲਾਨੇ ਦਸਵੀਂ ਦੇ ਨਤੀਜਿਆਂ ਅਨੁਸਾਰ ਨਵਜੋਤ ਕੌਰ ਨੇ 97.38% ਅੰਕ ਪ੍ਰਾਪਤ ਕਰਕੇ ਪੰਜਾਬ ਸੂਬੇ ਵਿੱਚੋਂ ਬਾਰਵਾਂ ਸਥਾਨ ਅਤੇ ਜਲੰਧਰ ਜ਼ਿਲ੍ਹੇ ਵਿੱਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਢੱਡਾ ਦਾ ਨਾਮ ਵੀ ਰੋਸ਼ਨ ਹੋਇਆ ਹੈ। ਇਸ ਮੌਕੇ ਪ੍ਰਿੰਸੀਪਲ ਕਮਲ ਗੁਪਤਾ ,ਭੁਵਨੇਸ਼ ਕੰਡਾ, ਇੱਕ ਵੀਰ ਸਿੰਘ, ਸਕੂਲ ਇੰਚਾਰਜ ਮੁਕੇਸ਼ ਗੌਤਮ, ਸਤਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ, ਗੁਰਦਿਆਲ ਮਸੀਹ, ਮਨਦੀਪ ਕੌਰ, ਮਨਜੀਤ ਕੌਰ, ਵੀਰਪਾਲ ਕੌਰ, ਜਸਪ੍ਰੀਤ ਸ਼ਰਮਾ, ਮਨਦੀਪ, ਰਣਜੀਤ ਕੌਰ ,ਕਸ਼ਿਸ਼ ਸ਼ਰਮਾ, ਵਰੁਣ ਰਾਜ, ਰਮੇਸ਼ ਕੁਮਾਰ, ਰਾਜ ਕੁਮਾਰ ਵੱਲੋਂ ਵੀ ਨਵਜੋਤ ਕੌਰ ਨੂੰ ਮੈਰਿਟ ’ਚ ਆਉਣ ’ਤੇ ਮੁਬਾਰਕਬਾਦ ਦਿੱਤੀ ਗਈ।