ਨਵੀਤਾ ਬੰਗੜ ਵੱਲੋਂ ਮੁਫ਼ਤ ਪੜ੍ਹਾਉਣ ਦਾ ਪ੍ਰਣ
ਨਵੀਤਾ ਬੰਗੜ੍ਹ ਵੱਲੋਂ ਸਰਕਾਰੀ ਹਾਈ ਸਕੂਲ ਅੱਪਰਾ ’ਚ ਮੁਫ਼ਤ ਪੜ੍ਹਾਉਣ ਦੀ ਸੇਵਾ ਦਾ ਪ੍ਰਣ
Publish Date: Tue, 19 May 2026 09:44 PM (IST)
Updated Date: Tue, 19 May 2026 09:46 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਪਿੰਡ ਅੱਪਰਾ ’ਚ ਸਰਕਾਰੀ ਹਾਈ ਸਕੂਲ ਵਿੱਚ ਸਰਪੰਚ ਵਿਨੈ ਬੰਗੜ ਦੀ ਧਰਮ ਪਤਨੀ ਨਵੀਤਾ ਬੰਗੜ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਉਣ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਵਿਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ।” ਸਕੂਲ ਕਮੇਟੀ ਅਤੇ ਸਟਾਫ ਵੱਲੋਂ ਨਵੀਤਾ ਬੰਗੜ੍ਹ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਵਿਨੈ ਬੰਗੜ, ਕੁਮਾਰ ਚੇਅਰਮੈਨ, ਮੋਹਨ ਲਾਲ ਮੈਂਬਰ ਪੰਚਾਇਤ, ਜਸਪਾਲ ਸੰਧੂ (ਸਕੂਲ ਮੁਖੀ), ਮਨਦੀਪ ਸਿੰਘ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਨੈਂਸੀ ਰਾਣੀ, ਨੀਰੂ ਬਾਲਾ, ਰਮਨਦੀਪ ਕੌਰ ਕੈਂਥ, ਹਰਜੀਤ ਸਿੰਘ, ਅਮਨਦੀਪ ਕੌਰ, ਪ੍ਰੋਮਿਲਾ ਦੇਵੀ ਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।