ਕੇਐੱਮਵੀ ’ਚ ਮਨਾਇਆ ਟੈਕਨਾਲੋਜੀ ਦਿਵਸ
ਕੇਐੱਮਵੀ ਵਿਖੇ ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਇਆ
Publish Date: Mon, 11 May 2026 06:42 PM (IST)
Updated Date: Mon, 11 May 2026 06:45 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾ ਵਿਦਿਆਲਿਆ ਤੇ ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨੇ ਕੇਐੱਮਵੀ ਇੰਸਟੀਚਿਊਸ਼ਨਸ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਰਾਸ਼ਟਰੀ ਟੈਕਨਾਲੋਜੀ ਦਿਵਸ ਸਮਾਵੇਸ਼ੀ ਵਿਕਾਸ ਲਈ ਜ਼ਿੰਮੇਵਾਰ ਨਵੀਨਤਾ ਵਿਸ਼ੇ ਤਹਿਤ ਨਵੀਨਤਾਕਾਰੀ ਭਾਵਨਾ ਨਾਲ ਮਨਾਇਆ। ਵਿਦਿਆਰਥੀਆਂ ਵੱਲੋਂ ਵਰਕਿੰਗ ਮਾਡਲ ਦੀ ਪ੍ਰਦਰਸ਼ਨੀ ਲਗਾਈ ਗਈ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਫਾਲਤੂ ਪਦਾਰਥਾਂ ਦੀ ਮੁੜ-ਵਰਤੋਂ, ਪ੍ਰਦੂਸ਼ਣ ਘਟਾਉਣ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਵਿਹਾਰਕ ਗਿਆਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਟੈਕਨਾਲੋਜੀ ਵਰਦਾਨ ਜਾਂ ਸਰਾਪ ਵਿਸ਼ੇ 'ਤੇ ਵਿਚਾਰ ਚਰਚਾ ਮੁਕਾਬਲਾ ਤੇ ਟੈਕਨਾਲੋਜੀ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਣ ਵਾਲੀਸਲੋਗਨ ਰਾਈਟਿੰਗ ਪ੍ਰਤੀਯੋਗਤਾ ਕਰਵਾਈ ਗਈ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਮਧੂਮੀਤ, ਡਾ. ਨੀਤੂ ਵਰਮਾ, ਰਸ਼ਮੀ ਸ਼ਰਮਾ, ਆਨੰਦ ਪ੍ਰਭਾ ਤੇ ਸਮੂਹ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੁਕਾਬਲਿਆਂ ਦੌਰਾਨ ਮਾਡਲ ਮੇਕਿੰਗ ’ਚ ਹਰਮਨ ਨੇ ਪਹਿਲਾ, ਸਲੋਗਨ ਰਾਈਟਿੰਗ ’ਚ ਅਰਸ਼ਨੂਰ ਨੇ ਪਹਿਲਾ ਸਥਾਨ ਹਾਸਲ ਕੀਤਾ।