ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀਆਂ ਵੋਟਾਂ : ਐੱਸਡੀਐੱਮ
ਸਥਾਨਕ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਇਕ ਅੱਧੀ ਮਾਮੂਲੀ ਜ਼ੁਬਾਨੀ ਬਹਿਸ ਮੁਬਹਿਸ ਨੂੰ ਛੱਡ ਕੇ ਪੁਰ ਅਮਨ ਢੰਗ ਨਾਲ ਸੰਪੰਨ ਹੋ ਗਈਆਂ।
Publish Date: Tue, 26 May 2026 09:31 PM (IST)
Updated Date: Tue, 26 May 2026 09:31 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਇਕ ਅੱਧੀ ਮਾਮੂਲੀ ਜ਼ੁਬਾਨੀ ਬਹਿਸ ਮੁਬਹਿਸ ਨੂੰ ਛੱਡ ਕੇ ਪੁਰ ਅਮਨ ਢੰਗ ਨਾਲ ਸੰਪੰਨ ਹੋ ਗਈਆਂ। ਜਾਣਕਾਰੀ ਦਿੰਦਿਆਂ ਆਦਿੱਤਿਆ ਗੁਪਤਾ ਐੱਸਡੀਐੱਮ ਸ਼ਾਹਕੋਟ ਵੱਲੋਂ ਦੱਸਿਆ ਗਿਆ ਕਿ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਦਾ ਅਮਲ ਹਰ ਤਰ੍ਹਾਂ ਨਾਲ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜ੍ਹਾਇਆ ਗਿਆ ਹੈ, ਜਿਸ ਵਿਚ ਜਿੱਥੇ ਸਰਕਾਰੀ ਮੁਲਾਜ਼ਮਾਂ ਦੇ ਸਮੁੱਚੇ ਯੋਗਦਾਨ ਦਾ ਜ਼ਿਕਰ ਕਰਨਾ ਬਣਦਾ ਹੈ ਉੱਥੇ ਲੋਕਾਂ ਵੱਲੋਂ ਦਿੱਤੇ ਗਏ ਮਿਲਵਰਤਣ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ। ਵੋਟਾਂ ਦੇ ਵੇਰਵੇ ਦਿੰਦਿਆਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਵਾਰਡ ਨੰਬਰ 01 ਵਿਚ 414/566 ਵੋਟਾਂ ਪੋਲ ਹੋਈਆਂ ਜਦਕਿ ਵਾਰਡ ਨੰਬਰ 02 ਵਿਚ 468/619 ਵੋਟਾਂ ਪਈਆਂ, ਇਸੇ ਤਰ੍ਹਾਂ ਵਾਰਡ ਨੰਬਰ 03 ਵਿਚ 367/470 , ਵਾਰਡ ਨੰਬਰ 04 ਵਿਚ 508/643 , ਵਾਰਡ ਨੰਬਰ 05 ਵਿਚ 490 / 741 , ਵਾਰਡ ਨੰਬਰ 06 ਵਿਚ 473/690 , ਵਾਰਡ ਨੰਬਰ 07 ਵਿਚ 523/761 , ਵਾਰਡ ਨੰਬਰ 08 ਵਿਚ 524/724 , ਵਾਰਡ ਨੰਬਰ 09 ਵਿਚ 412/643 , ਵਾਰਡ ਨੰਬਰ 10 ਵਿਚ 397/530 , ਵਾਰਡ ਨੰਬਰ 11 ਵਿਚ 457/738 , ਵਾਰਡ ਨੰਬਰ 12 ਵਿਚ 309/380 ਅਤੇ ਵਾਰਡ ਨੰਬਰ 13 ਵਿਚ 454/576 ਵੋਟਾਂ ਪੋਲ ਹੋਈਆਂ। ਪੋਲਿੰਗ ਪਾਰਟੀਆਂ ਵੱਲੋਂ ਚੋਣ ਸਮੱਗਰੀ ਜਮ੍ਹਾਂ ਕਰਵਾਉਣ ਉਪ੍ਰੰਤ ਉਮੀਦਵਾਰਾਂ ਅਤੇ ਆਮ ਲੋਕਾਂ ਦੀ ਮੌਜੂਦਗੀ ਵਿਚ ਸਟਰਾਂਗ ਰੂਮ ਨੂੰ ਤਾਲੇ ਅਤੇ ਸੀਲ ਮੋਹਰਾਂ ਲਗਾ ਕੇ ਸੀਲ ਕੀਤਾ ਗਿਆ। ਇਸ ਮੌਕੇ ਸਰਵਣ ਸਿੰਘ ਬੱਲ ਡੀਐੱਸਪੀ ਸ਼ਾਹਕੋਟ, ਸੁਖਜਿੰਦਰ ਸਿੰਘ ਐੱਸਐੱਚਓ ਲੋਹੀਆਂ, ਜਸਪਾਲ ਸਿੰਘ ਬਾਜਵਾ ਸਹਾਇਕ ਰੀਟਰਨਿੰਗ ਅਫ਼ਸਰ ਤੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਵੀ ਮੌਜੂਦ ਸਨ।