ਇਸ ਹਫਤੇ ਖੁੱਲ੍ਹਣਗੇ ਤਿੰਨ 95 ਕਰੋੜ ਦੇ ਟੈਂਡਰ
ਮਾਨਸੂਨ ਤੋਂ ਪਹਿਲਾਂ ਸੀਵਰੇਜ-ਪਾਣੀ
Publish Date: Sun, 03 May 2026 10:45 PM (IST)
Updated Date: Mon, 04 May 2026 04:17 AM (IST)

ਮਾਨਸੂਨ ਤੋਂ ਪਹਿਲਾਂ ਸੀਵਰੇਜ-ਪਾਣੀ ਦੀ ਸਪਲਾਈ ਤੇ ਸਫਾਈ ਤੇ ਧਿਆਨ ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਮਾਨਸੂਨ ਤੋਂ ਪਹਿਲਾਂ ਸ਼ਹਿਰ ਵਿਚ ਸੀਵਰੇਜ-ਪਾਣੀ ਦੀ ਸਪਲਾਈ ਤੇ ਸਫਾਈ ਦੇ ਕੰਮਾਂ ਤੇ ਧਿਆਨ ਦੇ ਰਿਹਾ ਹੈ। ਇਸ ਦੇ ਨਾਲ ਹੀ ਵਰਿਆਣਾ ਡੰਪ ਸਾਈਟ ’ਤੇ ਇਕੱਠੇ ਹੋਏ ਕੂੜੇ ਨੂੰ ਖਤਮ ਕਰਨ ਲਈ ਵੀ ਟੈਂਡਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਕੰਮਾਂ ਨਾਲ ਜੁੜੇ ਤਿੰਨ ਟੈਂਡਰ ਨਿਗਮ ਇਸ ਹਫਤੇ ਖੋਲ੍ਹੇਗਾ। ਸ਼ਹਿਰ ਵਿਚ ਸੀਵਰੇਜ ਦੀ ਸਫਾਈ ਤੇ ਪਾਣੀ ਦੀ ਸੁਚਾਰੂ ਸਪਲਾਈ ਲਈ ਪਹਿਲਾ ਵੱਡਾ ਤੈਂਡਰ ਜਾਰੀ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਸੀਵਰੇਜ ਤੇ ਪਾਣੀ ਦੀ ਸਪਲਾਈ ਦੇ ਕੰਮ ਲਈ ਇਕ ਹੀ ਟੈਂਡਰ ਹੋਵੇਗਾ ਤੇ ਸਿਵਰੇਜ-ਪਾਣੀ ਦੀ ਸਪਲਾਈ ਨਾਲ ਜੁੜੀਆਂ ਰੁਟੀਨ ਦੀਆਂ ਸ਼ਿਕਾਇਤਾਂ ਨੂੰ ਵੀ ਠੇਕੇਦਾਰ ਹੀ ਹੱਲ ਕਰੇਗਾ। ਇਸ ਨਾਲ ਮਾਨਸੂਨ ਤੋਂ ਪਹਿਲਾਂ ਸਿਵਰੇਜ ਨੂੰ ਸੁਧਾਰਨ ਤੇ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਸੜਕਾਂ ਦੀ ਸਫਾਈ ਲਈ ਰੋਡ ਸਵੀਪਿੰਗ ਮਸ਼ੀਨ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਸੜਕਾਂ ਤੇ ਕੂੜਾ ਘਟੇਗਾ ਤੇ ਵਰਖਾ ਦੇ ਦੌਰਾਨ ਸਿਵਰੇਜ ਸੁਚਾਰੂ ਰਹੇਗਾ, ਜਿਸ ਨਾਲ ਗਲੀਆਂ ਵੀ ਸਾਫ਼ ਰਹਿਣਗੀਆਂ। ਵਰਿਆਣਾ ਡੰਪ ਤੇ 11 ਲੱਖ ਮੀਟ੍ਰਿਕ ਟਨ ਕੂੜੇ ਨੂੰ ਖਤਮ ਕਰਨ ਲਈ ਵੀ ਟੈਂਡਰ ਜਾਰੀ ਕੀਤਾ ਜਾਣਾ ਹੈ। ਤਿੰਨੋਂ ਪ੍ਰੋਜੈਕਟਾਂ ਤੇ ਕੁੱਲ 94.76 ਕਰੋੜ ਰੁਪਏ ਖਰਚੇ ਜਾਣਗੇ। ਇਹ ਤਿੰਨੋਂ ਟੈਂਡਰ ਲਗਪਗ ਤਿੰਨ ਮਹੀਨਿਆਂ ਤੋਂ ਜਾਰੀ ਕੀਤੇ ਜਾ ਰਹੇ ਹਨ ਪਰ ਕੋਈ ਕੰਪਨੀ ਕੰਮ ਲਈ ਅੱਗੇ ਨਹੀਂ ਆ ਰਹੀ। ਟੈਂਡਰ ਲਈ ਤਿੰਨ ਕੰਪਨੀਆਂ ਦਾ ਟੈਂਡਰ ਭਰਨਾ ਜਰੂਰੀ ਹੁੰਦਾ ਹੈ, ਪਰ ਇਹ ਟੈਂਡਰ ਤਿੰਨ ਵਾਰ ਲਗਾਏ ਜਾ ਚੁੱਕੇ ਹਨ ਅਤੇ ਇਸ ਸਥਿਤੀ ਵਿਚ ਜੇਕਰ ਇਸ ਵਾਰ ਇਕ ਕੰਪਨੀ ਵੀ ਟੈਂਡਰ ਭਰਦੀ ਹੈ, ਤਾਂ ਟੈਂਡਰ ਅਲਾਟ ਕੀਤਾ ਜਾ ਸਕਦਾ ਹੈ। ਸਿਵਰੇਜ-ਪਾਣੀ ਦੀ ਸਪਲਾਈ ਦੇ ਰੱਖ-ਰਖਾਅ ਲਈ 10.66 ਕਰੋੜ ਦਾ ਟੈਂਡਰ ਸ਼ਹਿਰ ’ਚ ਸੀਵਰੇਜ ਤੇ ਪਾਣੀ ਦੀ ਸਪਲਾਈ ਲਾਈਨ ਦੀ ਮੁਰੰਮਤ ਲਈ ਨਗਰ ਨਿਗਮ 10.66 ਕਰੋੜ ਰੁਪਏ ਦਾ ਟੈਂਡਰ ਅਲਾਟ ਕਰਨ ਜਾ ਰਿਹਾ ਹੈ। ਟੈਂਡਰ ਹਾਸਲ ਕਰਨ ਵਾਲੀ ਕੰਪਨੀ ਦੀ ਜ਼ਿੰਮੇਵਾਰੀ ਸਿਰਫ ਮੁਰੰਮਤ ਤੱਕ ਸੀਮਿਤ ਨਹੀਂ ਹੋਵੇਗੀ, ਬਲਕਿ ਉਸ ਨੂੰ ਸ਼ਹਿਰ ਵਿਚ ਸਿਵਰੇਜ ਜਾਮ, ਓਵਰਫਲੋ ਅਤੇ ਪੀਣ ਦੇ ਪਾਣੀ ਦੀ ਲੀਕੇਜ ਨਾਲ ਜੁੜੀਆਂ ਰੋਜ਼ਾਨਾ ਆਉਣ ਵਾਲੀਆਂ ਸ਼ਿਕਾਇਤਾਂ ਦਾ ਸਮੇਂਬੱਧ ਨਿਪਟਾਰਾ ਵੀ ਕਰਨਾ ਹੋਵੇਗਾ। ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਸਾਤ ਤੋਂ ਪਹਿਲਾਂ ਸੀਵਰੇਜ ਸਿਸਟਮ ਨੂੰ ਪੂਰੀ ਤਰ੍ਹਾਂ ਸੁਧਾਰਨਾ ਪ੍ਰਾਥਮਿਕਤਾ ਹੈ, ਤਾਂ ਜੋ ਜਲਭਰਾਵ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਗਰਮੀ ਦੇ ਮੌਸਮ ਵਿਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਪਾਣੀ ਦੀ ਸਪਲਾਈ ਲਾਈਨ ਦੀ ਲੀਕੇਜ ਰੋਕਣ ਤੇ ਵੀ ਧਿਆਨ ਦਿੱਤਾ ਜਾਵੇਗਾ। ਵਰਖਾ ਦੇ ਦੌਰਾਨ ਪੀਣ ਦੇ ਪਾਣੀ ’ਚ ਸਿਵਰੇਜ ਦਾ ਪਾਣੀ ਮਿਲਣ ਨਾਲ ਲੋਕ ਬਿਮਾਰ ਹੁੰਦੇ ਹਨ ਤੇ ਇਸੀ ਕਾਰਨ ਨਿਗਮ ਇਸ ਵਾਰ ਸੀਵਰੇਜ ਤੇ ਪਾਣੀ ਦੀ ਸਪਲਾਈ ਲਈ ਇਕ ਹੀ ਟੈਂਡਰ ਦੇ ਰਿਹਾ ਹੈ, ਤਾਂ ਜੋ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾ ਸਕੇ। ਇਹ ਟੈਂਡਰ ਇਕ ਸਾਲ ਦੇ ਕੰਮ ਦਾ ਹੈ ਤੇ 7 ਮਈ ਨੂੰ ਖੁੱਲ੍ਹਣਾ ਹੈ। 42.16 ਕਰੋੜ ਨਾਲ ਕਿਰਾਏ ’ਤੇ ਲੈਣਗੇ ਰੋਡ ਸਵੀਪਿੰਗ ਮਸ਼ੀਨਾਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਸਫਾਈ ਲਈ ਨਗਰ ਨਿਗਮ 4 ਮਈ ਨੂੰ ਰੋਡ ਸਵੀਪਿੰਗ ਮਸ਼ੀਨਾਂ ਦਾ ਟੈਂਡਰ ਖੋਲ੍ਹੇਗਾ। ਇਸ ਪ੍ਰੋਜੈਕਟ ਤੇ 3 ਸਾਲਾਂ ਲਈ 42.16 ਕਰੋੜ ਰੁਪਏ ਖਰਚੇ ਜਾਣਗੇ ਜੇਕਰ ਕੰਪਨੀ ਦਾ ਕੰਮ ਸੰਤੋਸ਼ਜਨਕ ਰਹਿੰਦਾ ਹੈ, ਤਾਂ ਕਰਾਰ ਨੂੰ 2 ਸਾਲ ਹੋਰ ਵਧਾਇਆ ਜਾ ਸਕਦਾ ਹੈ। ਇਸ ਸਮੇਂ ਨਿਗਮ ਦੇ ਕੋਲ ਆਪਣੀਆਂ ਦੋ ਰੋਡ ਸਵੀਪਿੰਗ ਮਸ਼ੀਨਾਂ ਹਨ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਖਰਾਬ ਹੈ। ਲਗਾਤਾਰ ਖਰਾਬੀ ਤੇ ਮੁਰੰਮਤ ਦੀ ਘਾਟ ਕਾਰਨ ਇਹ ਮਸ਼ੀਨਾਂ ਸੜਕਾਂ ਤੇ ਘੱਟ ਹੀ ਉਤਰ ਪਾਉਂਦੀਆਂ ਹਨ। ਇਸ ਲਈ ਨਿਗਮ ਹੁਣ ਇਨ੍ਹਾਂ ਨੂੰ ਵੀ ਕਿਰਾਏ ਤੇ ਦੇ ਕੇ ਪ੍ਰਾਈਵੇਟ ਏਜੰਸੀ ਤੋਂ ਕੰਮ ਕਰਵਾਏਗਾ। ਨਵੀਆਂ ਮਸ਼ੀਨਾਂ ਦੇ ਆਉਣ ਨਾਲ ਰਾਤ ਦੇ ਸਮੇਂ ਮੁੱਖ ਸੜਕਾਂ ਦੀ ਮਸ਼ੀਨੀ ਸਫਾਈ ਹੋ ਸਕੇਗੀ। ਬਾਇਓ ਮਾਈਨਿੰਗ ਦਾ ਪਹਿਲਾ ਕੰਮ ਖਰਾਬ, ਦੂਜਾ ਟੈਂਡਰ ਦੇਣ ਦੀ ਤਿਆਰੀ ਵਰਿਆਣਾ ਡੰਪ ਸਾਈਟ ਤੇ ਲੱਗੇ ਕੂੜੇ ਦੇ ਪਹਾੜ ਨੂੰ ਖਤਮ ਕਰਨ ਲਈ ਨਗਰ ਨਿਗਮ ਬਾਇਓ ਮਾਈਨਿੰਗ ਦਾ ਇਕ ਹੋਰ ਟੈਂਡਰ ਜਾਰੀ ਕਰਨ ਜਾ ਰਿਹਾ ਹੈ। 41.94 ਕਰੋੜ ਰੁਪਏ ਦੇ ਇਸ ਨਵੇਂ ਪ੍ਰੋਜੈਕਟ ਦੇ ਤਹਿਤ ਡੰਪ ਸਾਈਟ ’ਤੇ ਪਏ 11 ਲੱਖ ਮੀਟ੍ਰਿਕ ਟਨ ਕੂੜੇ ਦਾ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕੀਤਾ ਜਾਣਾ ਹੈ। ਵਰਿਆਣਾ ਡੰਪ ਤੇ ਲਗਪਗ 32 ਕਰੋੜ ਰੁਪਏ ਦਾ ਬਾਇਓ ਮਾਈਨਿੰਗ ਪ੍ਰੋਜੈਕਟ ਪਹਿਲਾਂ ਤੋਂ ਚੱਲ ਰਿਹਾ ਹੈ ਪਰ ਇਸ ਦੀ ਰਫ਼ਤਾਰ ਕਾਫ਼ੀ ਧੀਮੀ ਹੈ। ਪਿਛਲੇ ਇਕ ਸਾਲ ਵਿਚ ਕੰਪਨੀ ਸਿਰਫ ਇਕ ਲੱਖ ਮੀਟ੍ਰਿਕ ਟਨ ਕੂੜਾ ਹੀ ਖਤਮ ਕਰ ਸਕੀ ਹੈ, ਜਦਕਿ 27 ਮਹੀਨਿਆਂ ਵਿਚ 7 ਲੱਖ ਟਨ ਕੂੜਾ ਖਤਮ ਕੀਤਾ ਜਾਣਾ ਹੈ। ਡੰਪ ਸਾਈਟ ਤੇ ਲਗਪਗ 18 ਲੱਖ ਟਨ ਕੂੜਾ ਹੈ। ਬਰਸਾਤ ਵਿਚ ਇੱਥੋਂ ਉੱਠਣ ਵਾਲੀ ਦੁਰਗੰਧ ਤੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਆਸ-ਪਾਸ ਦੀਆਂ ਕਾਲੋਨੀਆਂ ਦੇ ਲੋਕ ਪਰੇਸ਼ਾਨ ਹਨ। ਐੱਨਜੀਟੀ ਦੀ ਸਖ਼ਤੀ ਦੇ ਬਾਅਦ ਨਿਗਮ ਨੇ ਦੂਜਾ ਟੈਂਡਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਕੰਮ ਵਿਚ ਤੇਜ਼ੀ ਲਾਈ ਜਾ ਸਕੇ। ਇਹ ਟੈਂਡਰ 4 ਮਈ ਨੂੰ ਖੁੱਲ੍ਹਣਾ ਹੈ।