ਪ੍ਰਕਾਸ਼ ਦਿਹਾੜੇ ’ਤੇ ਨਗਰ ਕੀਰਤਨ ਸਜਾਇਆ
ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ’ਤੇ ਨਗਰ ਕੀਰਤਨ ਸਜਾਇਆ
Publish Date: Wed, 05 Nov 2025 06:59 PM (IST)
Updated Date: Wed, 05 Nov 2025 07:01 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਮੇਦਾ ਦੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ’ਚ ਆਪਣੇ ਪਿੰਡ ਮੇਦਾ ਤੋਂ ਸੁਲਤਾਨਪੁਰ ਲੋਧੀ ਤੱਕ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਮੇਦਾ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਪਿੰਡ ਮਹਿਮੂ ਵਾਲ ਮਾਹਲਾਂ, ਅਲੀ ਵਾਲ, ਟੁਰਨਾ, ਨਵਾਂ ਪਿੰਡ ਦੋਨੇਵਾਲ, ਫੁੱਲ ਘੁਦੂਵਾਲ, ਲੋਹੀਆਂ ਤੇ ਵਾੜਾ ਬੁੱਧ ਸਿੰਘ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸੰਪੰਨ ਹੋਇਆ। ਨਗਰ ਕੀਰਤਨ ਦੇ ਸਾਰੇ ਰਸਤੇ ’ਤੇ ਬੀਬੀਆਂ ਵੱਲੋਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਗਿਆ ਤੇ ਝਾੜੂਆਂ ਨਾਲ ਸਫ਼ਾਈ ਕਰਕੇ ਲੋਕਾਂ ਤੱਕ ਸਫ਼ਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ।