Municipal Council Elections : ਨਗਰ ਕੌਂਸਲ ਚੋਣਾਂ: ਸਵੇਰੇ 10 ਵਜੇ ਤੱਕ ਪੰਜਾਬ ਵਿੱਚ ਪਈਆਂ ਔਸਤ 14.5 ਫੀਸਦੀ ਵੋਟਾਂ, ਬੂਥਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ
ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਸ਼ਾਂਤੀਪੂਰਵਕ ਢੰਗ ਨਾਲ ਜਾਰੀ ਹੈ। ਸਵੇਰੇ 10 ਵਜੇ ਤੱਕ ਕੁੱਲ ਔਸਤ ਵੋਟਿੰਗ 14.5 ਫੀਸਦੀ ਦਰਜ ਕੀਤੀ ਗਈ ਹੈ।
Publish Date: Tue, 26 May 2026 11:33 AM (IST)
Updated Date: Tue, 26 May 2026 11:35 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਸ਼ਾਂਤੀਪੂਰਵਕ ਢੰਗ ਨਾਲ ਜਾਰੀ ਹੈ। ਸਵੇਰੇ 10 ਵਜੇ ਤੱਕ ਕੁੱਲ ਔਸਤ ਵੋਟਿੰਗ 14.5 ਫੀਸਦੀ ਦਰਜ ਕੀਤੀ ਗਈ ਹੈ।
ਅਧਿਕਾਰਤ ਸੂਤਰਾਂ ਮੁਤਾਬਕ ਮੁਕੇਰੀਆਂ ਵਿੱਚ 13.5 ਫੀਸਦੀ, ਦਸੂਹਾ ਵਿੱਚ 13.6 ਫੀਸਦੀ, ਉੜਮੁੜ ਟਾਂਡਾ ਵਿੱਚ 14.6 ਫੀਸਦੀ, ਹਰਿਆਣਾ ਵਿੱਚ 18.5 ਫੀਸਦੀ, ਗੜ੍ਹਦੀਵਾਲਾ ਵਿੱਚ 18.6 ਫੀਸਦੀ ਅਤੇ ਗੜ੍ਹਸ਼ੰਕਰ ਵਿੱਚ 14 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।