ਨਗਰ ਕੌਂਸਲ ਚੋਣਾਂ : ਦਸੂਹਾ ‘ਚ ਆਮ ਆਦਮੀ ਪਾਰਟੀ ਦੀ ਤੂਫਾਨੀ ਲਹਿਰ, 15 ‘ਚੋਂ 13 ਵਾਰਡਾਂ ‘ਤੇ ਕਬਜ਼ਾ
ਦਸੂਹਾ ਨਗਰ ਕੌਂਸਲ ਦੇ 15 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਵਾਰਡਾਂ ‘ਤੇ ਜਿੱਤ ਦਰਜ ਕਰਕੇ ਇਕਤਰਫਾ ਬਾਜ਼ੀ ਮਾਰ ਲਈ, ਜਦਕਿ ਕਾਂਗਰਸ ਨੂੰ ਕੇਵਲ 2 ਵਾਰਡਾਂ ‘ਚ ਹੀ ਸਫਲਤਾ ਮਿਲੀ।
Publish Date: Fri, 29 May 2026 04:31 PM (IST)
Updated Date: Fri, 29 May 2026 04:32 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਨਗਰ ਕੌਂਸਲ ਦੇ 15 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਵਾਰਡਾਂ ‘ਤੇ ਜਿੱਤ ਦਰਜ ਕਰਕੇ ਇਕਤਰਫਾ ਬਾਜ਼ੀ ਮਾਰ ਲਈ, ਜਦਕਿ ਕਾਂਗਰਸ ਨੂੰ ਕੇਵਲ 2 ਵਾਰਡਾਂ ‘ਚ ਹੀ ਸਫਲਤਾ ਮਿਲੀ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਵਾਰਡ ਨੰਬਰ 1, 2, 3 ਅਤੇ 4 ਤੋਂ ਆਮ ਆਦਮੀ ਪਾਰਟੀ ਦੇ ਹਰਦੀਪ ਕੌਰ ਬਾਜਵਾ ਨੇ 518 ਵੋਟਾਂ ਪ੍ਰਾਪਤ ਕਰਕੇ, ਜੋਗਿੰਦਰ ਪਾਲ ਨੇ 675 ਵੋਟਾਂ ਪ੍ਰਾਪਤ ਕਰਕੇ, ਰਮਨਾ ਦੇਵੀ ਨੇ 389 ਵੋਟਾਂ ਪ੍ਰਾਪਤ ਕਰਕੇ ਅਤੇ ਤਰੁਨ ਖੁਲਰ ਨੇ 625 ਵੋਟਾਂ ਪ੍ਰਾਪਤ ਕਰਕੇ ਆਪਣੇ ਮੁਕਾਬਲਿਆਂ ਨੂੰ ਹਰਾਇਆ।
ਵਾਰਡ ਨੰਬਰ 5 ਅਤੇ 7 ਵਿੱਚ ਕਾਂਗਰਸ ਦੀ ਨੀਤਿਕਾ ਨੇ 471 ਵੋਟਾਂ ਪ੍ਰਾਪਤ ਕਰਕੇ ਅਤੇ ਚਰਨਜੀਤ ਕੌਰ ਨੇ 502 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ।
ਵਾਰਡ ਨੰਬਰ 6, 8, 9, 10 ਅਤੇ 11 ਵਿੱਚ ਆਮ ਆਦਮੀ ਪਾਰਟੀ ਦੇ ਸੰਤੋਖ ਕੁਮਾਰ ਨੇ 833 ਵੋਟਾਂ ਪ੍ਰਾਪਤ ਕਰਕੇ, ਚਮਨ ਲਾਲ ਨੇ 427 ਵੋਟਾਂ ਪ੍ਰਾਪਤ ਕਰਕੇ, ਰਣਜੀਤ ਕੌਰ ਨੇ 250 ਵੋਟਾਂ ਪ੍ਰਾਪਤ ਕਰਕੇ, ਹਰਵਿੰਦਰ ਸਿੰਘ ਨੇ 637 ਵੋਟਾਂ ਪ੍ਰਾਪਤ ਕਰਕੇ ਅਤੇ ਸੁਖਵਿੰਦਰ ਕੌਰ ਨੇ 678 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਵਾਰਡ ਨੰਬਰ 12, 13, 14 ਅਤੇ 15 ਵਿੱਚ ਆਮ ਆਦਮੀ ਪਾਰਟੀ ਦੇ ਚੰਦਰ ਸ਼ੇਖਰ ਨੇ 489 ਵੋਟਾਂ ਪ੍ਰਾਪਤ ਕਰਕੇ, ਕੁਲਵਿੰਦਰ ਕੌਰ ਨੇ 512 ਵੋਟਾਂ ਪ੍ਰਾਪਤ ਕਰਕੇ, ਅਮਰਪ੍ਰੀਤ ਸਿੰਘ ਨੇ 673 ਵੋਟਾਂ ਪ੍ਰਾਪਤ ਕਰਕੇ ਅਤੇ ਸੁਨੀਤਾ ਨੇ 547 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ।
ਕੁੱਲ ਮਿਲਾਕੇ ਦਸੂਹਾ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 15 ਵਿੱਚੋਂ 13 ਵਾਰਡਾਂ ‘ਤੇ ਕਬਜ਼ਾ ਕਰਕੇ ਵੱਡੀ ਜਿੱਤ ਹਾਸਲ ਕੀਤੀ, ਜੋ ਇਲਾਕੇ ਵਿੱਚ ਪਾਰਟੀ ਦੀ ਮਜ਼ਬੂਤ ਪਕੜ ਨੂੰ ਦਰਸਾਉਂਦੀ ਹੈ।