ਬੀਤੀ 26 ਮਈ ਨੂੰ ਸੂਬੇ 'ਚ ਹੋਈਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਆਰੰਭ ਹੋਈ ਵੋਟ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਮੁਕੇਰੀਆਂ ਨਗਰ ਕੌਂਸਲ ਦੇ 15 ਵਾਰਡਾਂ ਲਈ ਚੋਣ ਲੜ ਰਹੇ 52 ਉਮੀਦਵਾਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂ ਅਤੇ ਮੁਕੇਰੀਆਂ ਵਾਸੀ ਚੋਣ ਨਤੀਜਿਆਂ ਲਈ ਉਤਸੁੱਕ ਹਨ।

ਜਾਣਕਾਰੀ ਮੁਤਾਬਕ ਮੁਕੇਰੀਆਂ, ਦਸੂਹਾ ਅਤੇ ਟਾਂਡਾ ਨਗਰ ਕੌਂਸਲਾਂ ਵਿੱਚ 15-15 ਵਾਰਡ ਹਨ, ਗੜ੍ਹਦੀਵਾਲਾ ਅਤੇ ਹਰਿਆਣਾ ਵਿੱਚ 11-11 ਵਾਰਡ ਹਨ, ਜਦਕਿ ਗੜ੍ਹਸ਼ੰਕਰ ਵਿੱਚ 13 ਵਾਰਡ ਹਨ।
ਦਸੂਹਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਜੇਤੂ ਉਮੀਦਵਾਰਾਂ ਨਾਲ ਗਿਣਤੀ ਕੇਂਦਰ ਬਾਹਰ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ।
ਮਿਲੇ ਨਤੀਜਿਆਂ ਅਨੁਸਾਰ :—
ਗੜ੍ਹਦੀਵਾਲਾ (11 ਵਾਰਡ) : ਆਮ ਆਦਮੀ ਪਾਰਟੀ ਨੇ 7 ਵਾਰਡਾਂ ‘ਚ ਜਿੱਤ ਹਾਸਲ ਕੀਤੀ, ਕਾਂਗਰਸ ਨੇ 3 ਅਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਹੇ।
ਟਾਂਡਾ (15 ਵਾਰਡ) : ਆਮ ਆਦਮੀ ਪਾਰਟੀ ਨੇ 6 ਵਾਰਡਾਂ ‘ਚ ਜਿੱਤ ਹਾਸਲ ਕੀਤੀ, ਕਾਂਗਰਸ ਨੇ 5 ਵਾਰਡਾਂ ‘ਚ ਜਿੱਤ ਦਰਜ ਕੀਤੀ।
ਹਰਿਆਣਾ (11 ਵਾਰਡ) : ਆਮ ਆਦਮੀ ਪਾਰਟੀ ਨੇ 5 ਵਾਰਡਾਂ ‘ਚ ਜਿੱਤ ਹਾਸਲ ਕੀਤੀ, ਜਦਕਿ ਭਾਜਪਾ ਅਤੇ ਕਾਂਗਰਸ ਨੇ ਇੱਕ-ਇੱਕ ਵਾਰਡ ‘ਚ ਜਿੱਤ ਦਰਜ ਕੀਤੀ।
ਮੁਕੇਰੀਆਂ (15 ਵਾਰਡ) : ਭਾਜਪਾ ਨੇ 4 ਵਾਰਡਾਂ ‘ਚ ਜਿੱਤ ਹਾਸਲ ਕੀਤੀ, ਕਾਂਗਰਸ ਨੇ 2 ਅਤੇ ਆਮ ਆਦਮੀ ਪਾਰਟੀ ਨੇ 1 ਵਾਰਡ ‘ਚ ਜਿੱਤ ਦਰਜ ਕੀਤੀ ।
ਗੜ੍ਹਸ਼ੰਕਰ (13 ਵਾਰਡ) : ਆਮ ਆਦਮੀ ਪਾਰਟੀ ਨੇ 5 ਵਾਰਡਾਂ ‘ਚ ਜਿੱਤ ਹਾਸਲ ਕੀਤੀ, ਕਾਂਗਰਸ ਨੇ 1 ਵਾਰਡ ‘ਚ ਜਿੱਤ ਦਰਜ ਕੀਤੀ।
ਦਸੂਹਾ ਨਗਰ ਕੌਂਸਲ ਦੇ ਨਤੀਜੇ ਹਾਲੇ ਤੱਕ ਪ੍ਰਾਪਤ ਨਹੀਂ ਹੋ ਸਕੇ
ਜ਼ਿਕਰਯੋਗ ਹੈ ਕਿ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਪ੍ਰਕਿਰਿਆ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਪੂਰਾ ਕਰਵਾਇਆ ਜਾ ਰਿਹਾ ਹੈ। ਆਖਰੀ ਨਤੀਜੇ ਆਉਣ ਨਾਲ ਸਪੱਸ਼ਟ ਹੋਵੇਗਾ ਕਿ ਕਿਸ ਪਾਰਟੀ ਦੀ ਕਿਹੜੀ ਨਗਰ ਕੌਂਸਲ ਵਿੱਚ ਬਹੁਮਤ ਬਣਦੀ ਹੈ।
ਵਾਰਡ ਨੰਬਰ 3 ਤੋਂ ਉਮੀਦਵਾਰ ਬੀਬੀ ਰਾਧਿਕਾ ਚੈਰੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਮੰਗਲੇਸ਼ ਕੁਮਾਰ ਜੱਜ ਤੇ ਸਮਰਥਕ।