ਇੰਪਰੂਵਮੈਂਟ ਟਰੱਸਟ ਅਲਾਟੀਆਂ ਨੂੰ ਮੋੜੇਗਾ 65 ਲੱਖ
ਜਾਸ, ਜਲੰਧਰ : ਇੰਦਰਾਪੁਰਮ-ਮਾਸਟਰ
Publish Date: Wed, 13 May 2026 11:41 PM (IST)
Updated Date: Wed, 13 May 2026 11:42 PM (IST)
ਜਾਸ, ਜਲੰਧਰ : ਇੰਦਰਾਪੁਰਮ-ਮਾਸਟਰ ਗੁਰਬੰਤਾ ਸਿੰਘ ਸਕੀਮ ਦੇ ਫਲੈਟਾਂ ’ਚ ਸੁਵਿਧਾਵਾਂ ਉਪਲੱਬਧ ਨਾ ਕਰਨ ਕਾਰਨ ਇੰਪਰੂਵਮੈਂਟ ਟਰੱਸਟ ਨੂੰ ਕੰਜਿਊਮਰ ਡਿਪਿਊਟੀ ਰਿਡਰੈੱਸਲ ਕਮਿਸ਼ਨ ਵੱਲੋਂ ਵੱਡਾ ਝਟਕਾ ਲੱਗਾ ਹੈ। ਕਮਿਸ਼ਨ ਨੇ ਟਰੱਸਟ ਨੂੰ 4 ਅਲਾਟੀਆਂ ਨੂੰ 9 ਫ਼ੀਸਦੀ ਵਿਆਜ, ਮੁਆਵਜ਼ਾ ਤੇ ਕਾਨੂੰਨੀ ਖਰਚੇ ਸਮੇਤ ਲਗਪਗ 65 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਇਹ ਚਾਰ ਅਲਾਟੀਆਂ ਨੇ ਵਾਅਦੇ ਵਾਲੀਆਂ ਸੁਵਿਧਾਵਾਂ ਵਾਲਾ ਫਲੈਟ ਨਾ ਮਿਲਣ ਕਾਰਨ ਟਰੱਸਟ ਖ਼ਿਲਾਫ਼ ਕਮਿਸ਼ਨ ’ਚ ਕੇਸ ਦਰਜ ਕਰਵਾਇਆ ਸੀ। ਕਮਿਸ਼ਨ ਨੇ ਸਾਰੇ ਅਲਾਟੀਆਂ ਦੇ ਹੱਕ ’ਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਜੇ 45 ਦਿਨਾਂ ’ਚ ਭੁਗਤਾਨ ਨਹੀਂ ਹੁੰਦਾ ਤਾਂ ਟਰੱਸਟ ਨੂੰ 12 ਫ਼ੀਸਦੀ ਵਿਆਜ ਨਾਲ ਰਕਮ ਮੋੜਨੀ ਪਵੇਗੀ। ਕਮਿਸ਼ਨ ਹੁਣ ਤੱਕ ਅਜਿਹੇ 435 ਮਾਮਲਿਆਂ ਦਾ ਨਿਬੇੜਾ ਕਰ ਚੁੱਕਾ ਹੈ। ਟਰੱਸਟ ਹੁਣ ਤੱਕ ਅਲਾਟੀਆਂ ਨੂੰ 44 ਕਰੋੜ ਰੁਪਏ ਅਦਾ ਕਰ ਚੁੱਕਾ ਹੈ, ਜਦਕਿ 86 ਕਰੋੜ ਰੁਪਏ ਦਾ ਭੁਗਤਾਨ ਹਾਲੇ ਵੀ ਬਾਕੀ ਹੈ। ਲਗਪਗ 300 ਮਾਮਲਿਆਂ ਵਿਚ ਟਰੱਸਟ ਕਿਸ਼ਤਾਂ ’ਚ ਭੁਗਤਾਨ ਕਰ ਰਿਹਾ ਹੈ।