ਲੰਬਰਦਾਰ ਕਲੇਰ ਦੀ ਆਤਮਿਕ ਸ਼ਾਂਤੀ ਲਈ ਸੋਗ ਸਮਾਗਮ ਕਰਵਾਇਆ
ਸੁਰਜੀਤ ਪਾਲ, ਪੰਜਾਬੀ ਜਾਗਰਣ,
Publish Date: Sat, 18 Apr 2026 10:06 PM (IST)
Updated Date: Sat, 18 Apr 2026 10:09 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਲੰਬੜਦਾਰ ਨਛੱਤਰ ਕਲੇਰ ਬੁਲੰਦਪੁਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜਿਆ ਸੀ। ਉਨ੍ਹਾਂ ਦੀ ਰੂਹ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਸਿੰਘ ਸਭਾ ਗੁਰਦੁਆਰਾ ਬੁਲੰਦਪੁਰ ਵਿਖੇ ਸੋਗ ਸਮਾਗਮ 'ਚ ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ , ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਰਜਿ, ਜੱਦੀ ਜਠੇਰੇ ਕਲੇਰ ਸੁਸਾਇਟੀ ਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਲਕਾ ਕਰਤਾਰਪੁਰ, ਜਲੰਧਰ ਉਤਰੀ ਤੋਂ ‘ਆਪ’ ਦੇ ਸੀਨੀਅਰ ਆਗੂ, ਕਈ ਪਿੰਡਾਂ ਦੇ ਸਰਪੰਚ, ਪੰਚ , ਲੰਬੜਦਾਰ, ਸਾਬਕਾ ਸਰਪੰਚ, ਨਗਰ ਨਿਵਾਸੀ , ਡੇਰਾ ਬਿਆਸ ਦੀ ਸੰਗਤ , ਰਿਸ਼ਤੇਦਾਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਸੱਜਣਾ ਮਿੱਤਰਾਂ ਨੇ ਹਾਜ਼ਰੀ ਲਗਵਾਈ। ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਵੀ ਹਾਜ਼ਰੀ ਭਰੀ। ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੇ ਸੇਵਾਦਾਰਾਂ ਵਲੋਂ ਸਮੇਂ ਤੋਂ ਪਹਿਲਾਂ ਵਿਛੜ ਗਏ ਲੰਬੜਦਾਰ ਨਛੱਤਰ ਕਲੇਰ ਨਾਲ ਬਿਤਾਏ ਪਿਛਲੇ 10 ਸਾਲਾਂ ਦੀਆਂ ਅਭੁੱਲ ਯਾਦਾਂ ਦੀ ਤਸਵੀਰ ਉਨ੍ਹਾਂ ਦੇ ਬੇਟੇ ਅਜੇ ਕਲੇਰ ਨੂੰ ਭੇਟ ਕੀਤੀ।