ਦੋ ਮਿੰਟਾਂ ’ਚ ਮੋਟਰਸਾਈਕਲ ਚੋਰੀ
ਜਾਸ, ਜਲੰਧਰ : ਜਲੰਧਰ
Publish Date: Fri, 08 May 2026 10:30 PM (IST)
Updated Date: Fri, 08 May 2026 10:32 PM (IST)
ਜਾਸ, ਜਲੰਧਰ : ਜਲੰਧਰ ਦੇ ਪਠਾਨਕੋਟ ਚੌਕ ਨੇੜੇ ਡਲਿਵਰੀ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਨੌਜਵਾਨ ਪਾਰਸਲ ਦੇ ਕੇ ਬਾਹਰ ਆਇਆ ਤੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ।
ਹਰਗੋਬਿੰਦ ਨਗਰ ਦੇ ਨਿਵਾਸੀ ਸਤਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਬਲਿੰਕਇਟ ਵੱਲੋਂ ਪਠਾਨਕੋਟ ਚੌਕ 'ਤੇ ਲੱਗੀ ਸਰਕਸ ’ਚ ਪਾਰਸਲ ਦੇਣ ਆਇਆ ਸੀ। ਉਸ ਨੇ ਬਾਹਰ ਮੋਟਰਸਾਈਕਲ ਖੜ੍ਹਾ ਕੀਤਾ ਤੇ ਸਾਮਾਨ ਦੇਣ ਲਈ ਅੰਦਰ ਚਲਾ ਗਿਆ। ਲਗਪਗ ਦੋ ਮਿੰਟ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਮੋਟਰਸਾਈਕਲ ਉਥੇ ਨਹੀਂ ਸੀ। ਪੀੜਤ ਨੇ ਦੱਸਿਆ ਕਿ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦੇ ਹੀ ਪੀਸੀਆਰ ਟੀਮ ਮੌਕੇ 'ਤੇ ਪੁੱਜੀ ਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕਰਨ ’ਚ ਲੱਗੀ ਹੋਈ ਹੈ।