ਮੋਟਰਸਾਈਕਲ ਡਿਵਾਈਡਰ ਨਾਲ ਟਕਰਾਇਆ, ਸਵਾਰ ਗੰਭੀਰ ਜ਼ਖ਼ਮੀ
ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਇਆ, ਸਵਾਰ ਗੰਭੀਰ ਜ਼ਖਮੀ
Publish Date: Thu, 30 Apr 2026 07:43 PM (IST)
Updated Date: Thu, 30 Apr 2026 07:46 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਬਿਆਸ ਪਿੰਡ ਨੇੜੇ ਬਿਸਤ ਦੁਆਬ ਨਹਿਰ ਕੋਲ ਇਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਵਾਹਨ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਾਰਨ ਸਵਾਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਰਾਹਗੀਰਾਂ ਵੱਲੋਂ ਸੂਚਨਾ ਮਿਲਣ ’ਤੇ ਟੀਮ ਮੌਕੇ ’ਤੇ ਪਹੁੰਚੀ। ਮੌਕੇ ’ਤੇ ਮੋਟਰਸਾਈਕਲ (ਨੰਬਰ ਪੀਬੀ-08-ਈਆਰ-3832) ਸੜਕ ’ਤੇ ਡਿੱਗਿਆ ਹੋਇਆ ਸੀ। ਮੋਟਰਸਾਈਕਲ ਨੂੰ ਹਰਕਮਲ ਸਿੰਘ ਪੁੱਤਰ ਰਣਧੀਰ ਸਿੰਘ, ਵਾਸੀ ਗਾਜ਼ੀਪੁਰ (ਥਾਣਾ ਆਦਮਪੁਰ) ਚਲਾ ਰਿਹਾ ਸੀ, ਜੋ ਕਿਸ਼ਨਗੜ੍ਹ ਤੋਂ ਕਾਲਾ ਬੱਕਰਾ ਵੱਲ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਡਿਵਾਈਡਰ ਨਾਲ ਟਕਰਾ ਗਿਆ। ਹਾਦਸੇ ’ਚ ਹਰਕਮਲ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਐੱਸਐੱਸਐੱਫ ਟੀਮ ਵੱਲੋਂ ਪ੍ਰਾਈਵੇਟ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਇਲਾਜ ਲਈ ਭੇਜਿਆ ਗਿਆ। ਪੁਲਿਸ ਨੇ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਤੇ ਉਸ ਦਾ ਸਾਮਾਨ ਉਸਦੇ ਵੱਡੇ ਭਰਾ ਕਮਲ ਸਿੰਘ ਨੂੰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਕਿਸ਼ਨਗੜ੍ਹ ਚੌਕੀ ਦੇ ਏਐੱਸਆਈ ਨਿਸ਼ਾਨ ਸਿੰਘ ਨੂੰ ਵੀ ਦਿੱਤੀ ਗਈ।