ਮਦਰਜ਼ ਪ੍ਰਾਈਡ ਸਕੂਲ ਨੇ ਅਥਲੈਟਿਕਸ ’ਚ ਮਾਰੀਆਂ ਮੱਲਾਂ
ਮਦਰਜ਼ ਪ੍ਰਾਈਡ ਸਕੂਲ ਨੇ ਅਥਲੈਟਿਕਸ ’ਚ ਮਾਰੀਆਂ ਮੱਲਾਂ
Publish Date: Mon, 11 May 2026 06:48 PM (IST)
Updated Date: Mon, 11 May 2026 06:51 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਚੇਅਰਪਰਸਨ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਚੱਲ ਮਦਰਜ਼ ਪ੍ਰਾਈਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਜਲੰਧਰ ਅਥਲੈਟਿਕਸ ਚੈਂਪੀਅਨਸ਼ਿਪ ’ਚ ਮੱਲਾਂ ਮਾਰੀਆਂ। ਪ੍ਰਿੰਸੀਪਲ ਰਜਨੀ ਬਾਲਾ ਨੇ ਦੱਸਿਆ ਕਿ ਅੰਡਰ-12 ਵਿੱਚ ਅਮਰਿੰਦਰ ਸਿੰਘ ਹੁੰਦਲ ਨੇ ਵੋਰਟੈਕਸ ਥਰੋ ਵਿੱਚ ਸਿਲਵਰ ਮੈਡਲ, ਪ੍ਰਭਜੋਤ ਸਿੰਘ ਨੇ ਕਾਂਸਾ ਮੈਡਲ, ਅੰਡਰ 14 ਵਿੱਚ ਯੋਗਾ ਸਿੰਘ 60 ਮੀਟਰ ਦੌੜ ਤੇ ਵੋਰਟੈਕਸ ਥਰੋ ਵਿੱਚ ਸਿਲਵਰ ਮੈਡਲ, ਪ੍ਰਭਜੋਬਨ ਸਿੰਘ ਨੇ 60 ਮੀਟਰ ਦੌੜ ਵਿੱਚ ਕਾਂਸਾ ਮੈਡਲ ਅਤੇ ਲੰਬੀ ਛਾਲ ਵਿੱਚ ਸਿਲਵਰ ਮੈਡਲ, ਏਕਮ ਘਾਰੂ ਨੇ ਲੰਬੀ ਛਾਲ ਵਿੱਚ ਗੋਲਡ ਮੈਡਲ ਅਤੇ ਵੋਰਟੈਕਸ ਥਰੋ ਵਿੱਚ ਕਾਂਸਾ ਮੈਡਲ ਜਿੱਤੇ। ਅੰਡਰ 14 ਵਿੱਚ ਏਕਮ ਘਾਰੂ ਬੈਸਟ ਅਥਲੀਟ ਬਣਿਆ। ਵਿਦਿਆਰਥੀਆਂ ਨੇ ਮੈਡਲ ਜਿੱਤੇ। ਪ੍ਰਿੰਸੀਪਲ ਰਜਨੀ ਬਾਲਾ ਨੇ ਇਨ੍ਹਾਂ ਬੱਚਿਆਂ ਨੂੰ ਵਧਾਈ ਦਿੱਤੀ ਤੇ ਡੀ਼ਪੀ ਰਾਕੇਸ਼ ਕੁਮਾਰ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਰਵਾਈ ਹੋਈ ਮਿਹਨਤੀ ਕਰਕੇ ਹੀ ਸਕੂਲ ਦੇ ਬੱਚੇ ਖੇਡਾਂ ’ਚ ਮੱਲਾਂ ਮਾਰਦੇ ਹਨ।