ਐੱਸਜੀਐੱਨ ਪਬਲਿਕ ਸਕੂਲ ’ਚ ਮਨਾਇਆ ਮਾਂ ਦਿਵਸ
ਐੱਸਜੀਐੱਨ ਪਬਲਿਕ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਮਾਂ ਦਿਵਸ
Publish Date: Tue, 12 May 2026 06:39 PM (IST)
Updated Date: Tue, 12 May 2026 06:42 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਸਜੀਐੱਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਕੰਟਰੋਲਰ ਚਰਨਜੀਤ ਕੌਰ ਤੇ ਪ੍ਰਿੰਸੀਪਲ ਜਗਜੀਤ ਸਿੰਘ ਦੀ ਅਗਵਾਈ ਹੇਠ ਮਾਂ ਦਿਵਸ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਮਾਂ ਦੀ ਮਹਾਨਤਾ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ, ਮਾਂ ਨਾਲ ਸਬੰਧਤ ਸੁੰਦਰ ਗੀਤ ਪੇਸ਼ ਕੀਤੇ ਤੇ ਨਾਟਕਾਂ ਰਾਹੀਂ ਮਾਂ ਦੇ ਪਿਆਰ, ਤਿਆਗ ਅਤੇ ਮਮਤਾ ਨੂੰ ਭਾਵੁਕਤਾ ਨਾਲ ਦਰਸਾਇਆ। ਵਿਦਿਆਰਥੀਆਂ ਵੱਲੋਂ ਰੰਗ-ਬਿਰੰਗੇ ਕਾਰਡ ਤਿਆਰ ਕੀਤੇ ਗਏ। ਖਾਸ ਤੌਰ ‘ਤੇ ਨਰਸਰੀ ਵਿੰਗ ਦੇ ਬੱਚਿਆਂ ਦੀਆਂ ਮਾਂਵਾਂ ਨੂੰ ਵੀ ਇਸ ਸਮਾਗਮ ਵਿੱਚ ਸੱਦਾ ਦਿੱਤਾ ਗਿਆ। ਮਾਵਾਂ ਨੇ ਬੱਚਿਆਂ ਨਾਲ ਮਿਲ ਕੇ ਵੱਖ-ਵੱਖ ਗੇਮਾਂ ਵਿੱਚ ਹਿੱਸਾ ਲਿਆ। ਇਸ ਮੌਕੇ ਮਾਂ ਦੇ ਪਿਆਰ ਨੂੰ ਸਲਾਮ ਕੀਤਾ ਗਿਆ।