ਉਤਸ਼ਾਹ ਨਾਲ ਮਨਾਇਆ ਮਾਂ ਦਿਵਸ
ਉਤਸ਼ਾਹ ਨਾਲ ਮਨਾਇਆ ਮਾਂ ਦਿਵਸ
Publish Date: Mon, 11 May 2026 06:52 PM (IST)
Updated Date: Mon, 11 May 2026 06:54 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਯੂਨਾਈਟਿਡ ਕਵੀਨ ਵੈੱਲਫੇਅਰ ਸੁਸਾਇਟੀ ਵੱਲੋਂ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਆਪ ਆਗੂ ਹਲਕਾ ਕੈਂਟ ਦੀ ਇੰਚਾਰਜ ਰਾਜਵਿੰਦਰ ਥਿਆੜਾ, ਮੇਅਰ ਵਨੀਤ ਧੀਰ ਦੀ ਪਤਨੀ ਸੋਨਾ ਧੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੌਸ਼ਲਿਆ ਦੇਵੀ ਰਾਸ਼ਟਰੀ ਪੁਰਸਕਾਰ, ਜੇਤੂ ਵਿਵੇਕ ਜੋਸ਼ੀ ਦੀ ਮਾਂ, ਉਪਿੰਦਰ ਕੌਰ ਚਾਨਨ, ਪੁਸ਼ਪਾ ਤਿਵਾੜੀ, ਸਮਾਜ ਸੇਵਕ ਕਵਿਤਾ ਵਿਜ, ਨੀਰੂ ਜੈਰਥ, ਅਮਿਤਾ ਗੁਪਤਾ ਤੇ ਆਰਤੀ ਦੱਤਾ ਨੂੰ ਸਮਾਜ ਵਿੱਚ ਮਾਂ ਦੀ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਦੂਜੇ ਸਮੂਹ ਨੇ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਜੈਵਿਕ ਮਾਵਾਂ ਨਾ ਹੋਣ ਦੇ ਬਾਵਜੂਦ, ਆਪਣੇ ਰਿਸ਼ਤਿਆਂ ’ਚ ਮਾਂ ਦੀ ਭੂਮਿਕਾ ਨਿਭਾਈ, ਜਿਨ੍ਹਾਂ ਸਬੰਧੀ ਰੇਣੂ ਕੁਮਰਾ ਨੇ ਕਿਹਾ ਕਿ ਕਿਵੇਂ, ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਉਸਨੇ ਆਪਣੀਆਂ ਦੋਵੇਂ ਧੀਆਂ ਨੂੰ ਸਫਲਤਾਪੂਰਵਕ ਨੀਤੂ ਚੋਪੜਾ ਅਤੇ ਭਾਵਨਾ ਸੂਰੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀਆਂ ਸੱਸਾਂ ਨੂੰ ਦਿੱਤਾ। ਇਸ ਮੌਕੇ ਸੋਨੀਆ ਬਾਲੀ ਪਤਨੀ ਦੀਪਕ ਬਾਲੀ, ਸੀਮਾ ਸੋਨੀ, ਸੀਮਾ ਮਹਿਤਾ, ਕੌਂਸਲਰ ਅਰੁਣਾ ਅਰੋੜਾ ਨੂੰ ਮਹਿਮਾਨਾਂ ਵਜੋਂ ਸਨਮਾਨਿਤ ਕੀਤਾ ਗਿਆ। ਉਰਵਸ਼ੀ ਸ਼ਰਮਾ ਅਤੇ ਵਿੰਨੀ ਸ਼ਰਮਾ ਨੂੰ ਕਲੱਬ ਦੇ ਮੁੱਖ ਸਮਰਥਕ ਹੋਣ ਲਈ ਸਨਮਾਨਿਤ ਕੀਤਾ ਗਿਆ। ਮਾਂ ਦਿਵਸ ਇੱਕ ਕੇਕ ਕੱਟਣ ਦੀ ਰਸਮ ਨਾਲ ਮਨਾਇਆ ਗਿਆ। ਆਸਥਾ ਅਬਰੋਲ ਨੇ ਸਮਾਪਤੀ ’ਤੇ ਸਾਰੇ ਮਹਿਮਾਨਾਂ ਅਤੇ ਸਾਰੀਆਂ ਕੁਈਨਜ਼ ਦਾ ਆਪੋ-ਆਪਣੇ ਖੇਤਰਾਂ ਵਿੱਚ ਉਨ੍ਹਾਂ ਦੇ ਅਣਮੁੱਲੇ ਯੋਗਦਾਨ ਲਈ ਧੰਨਵਾਦ ਕਰਦਿਆਂ ਕੀਤੀ। ਪਰਵੀਨ ਅਬਰੋਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਆਸਥਾ ਅਬਰੋਲ ਦੀ ਮਾਂ ਹੋਣ ਤੇ ਮਾਣ ਹੈ, ਜਿਸ ਨੇ ਉਨ੍ਹਾਂ ਦੇ ਸਮਾਜਿਕ ਕੰਮਾਂ ਵਿਚ ਸਹਿਯੋਗ ਦੇ ਕੇ ਸਮਾਜ ਵਿੱਚ ਉਸ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।