ਬਾਬੇ ਕੇ ਸਕੂਲਾਂ ’ਚ ਮਦਰਜ਼ ਡੇਅ ਮਨਾਇਆ
ਬਾਬੇ ਕੇ ਸਕੂਲਾਂ ਵਿਚ ਮਦਰਜ਼ ਡੇਅ ਮਨਾਇਆ
Publish Date: Sun, 10 May 2026 08:29 PM (IST)
Updated Date: Mon, 11 May 2026 04:15 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਮੱਖੂ ਰਾਸ਼ਟਰੀ ਮਾਰਗ ’ਤੇ ਸਥਿਤ ਬਾਬੇ ਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਅਤੇ ਬਾਬੇ ਕੇ ਸੀਨੀਅਰ ਸੈਕੈਂਡਰੀ ਸਕੂਲ , ਵਾੜਾ ਜੋਧ ਸਿੰਘ ਵਿਖੇ ਮਦਰਜ਼ ਡੇਅ ਨੂੰ ਸਮਰਪਿਤ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ’ਚ ਵਿਦਿਆਰਥੀਆਂ ਨੂੰ ਮਦਰਜ਼ ਡੇਅ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਮਾਤਾ ਪ੍ਰਤੀ ਆਪਣੇ ਪਿਆਰ ਤੇ ਆਦਰ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਪ੍ਰਗਟ ਕੀਤਾ। ਵਿਸ਼ੇਸ਼ ਅਸੈਂਬਲੀ ’ਚ ਵਿਦਿਆਰਥੀਆਂ ਨੇ ਮਾਂ ਨੂੰ ਸਮਰਪਿਤ ਭਾਵਪੂਰਨ ਕਵਿਤਾਵਾਂ ਪੇਸ਼ ਕੀਤੀਆਂ। ਕਿੰਡਰ ਗਾਰਟਨ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਆਪਣੀ ਮਾਤਾ ਦੀ ਫੋਟੋ ਦੇ ਨਾਲ ਸੁੰਦਰ ਕੋਲਾਜ ਬਣਾਇਆ। ਸੀਨੀਅਰ ਵਿਦਿਆਰਥੀਆਂ ਨੇ ਕਲਾਤਮਕ ਫੋਟੋ ਫਰੇਮ ਅਤੇ ਕਾਰਡ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈੱਕਟਰ ਜਨਾਬ ਸਦਾਮ ਖਾਨ, ਡਿਪਟੀ ਡਾਇਰੈੱਕਟਰ ਸ਼੍ਰੀਮਤੀ ਸਰਗਮ ਥਿੰਦ ਤੇ ਪ੍ਰਿੰਸੀਪਲ ਨੀਤਿਮਾ ਪੁਰੀ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਦਿਨ ਹੀ ਮਾਂ ਦਾ ਦਿਨ ਹੁੰਦਾ ਹੈ ਇਸ ਲਈ ਸਾਨੂੰ ਆਪਣੀ ਮਾਤਾ ਦੇ ਆਗਿਆਕਾਰੀ ਬਣ ਕੇ ਉਹਨਾਂ ਵੱਲੋਂ ਦਿੱਤੇ ਗਏ ਸੰਸਕਾਰਾਂ ਤੇ ਚੱਲਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ।