ਸਟੇਟ ਪਬਲਿਕ ਸਕੂਲ ਸ਼ਾਹਕੋਟ ’ਚ ਮਾਂ ਦਿਵਸ ਮਨਾਇਆ
ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਮਾਂ ਦਿਵਸ ਮਨਾਇਆ
Publish Date: Fri, 08 May 2026 07:04 PM (IST)
Updated Date: Sat, 09 May 2026 04:12 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਤੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖਰੇਖ ਹੇਠ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਸਕੂਲ ’ਚ ਬੁਲਾਇਆ ਗਿਆ। ਬੱਚਿਆਂ ਨੇ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਫੁੱਲਾਂ ਤੇ ਕਾਰਡ ਦੇ ਨਾਲ ਮਾਤਾਵਾਂ ਦਾ ਸਵਾਗਤ ਕੀਤਾ। ਤੀਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀ ਹਾਰਵੀ ਕੌਰ, ਗੁਰਲੀਨ ਕੌਰ, ਮੰਨਤ ਕੌਰ, ਸਾਹਿਲ ਗੁਪਤਾ, ਮਨਮੀਤ ਕੌਰ ਅਸ਼ਮੀਤ ਕੌਰ, ਗੁਰਸਿਮਰਨ ਕੌਰ ਤੇ ਜਪਨੀਤ ਕੌਰ ਨੇ ਮਾਂ ਨਾਲ ਸਬੰਧਤ ਕਵਿਤਾ ਦਾ ਉਚਾਰਣ ਕੀਤਾ। 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਰੁੱਪ ਸੌਂਗ ਗਾਇਆ। ਵਿਦਿਆਰਥੀਆਂ ਅੰਮ੍ਰਿਤਪਾਲ ਸਿੰਘ, ਰਬਿੰਦਰ ਸਿੰਘ, ਜਸਲੀਨ ਕੌਰ, ਰਾਬੀਆ, ਅੰਮ੍ਰਿਤਵੀਰ ਕੌਰ, ਸਮਰੀਤ ਕੌਰ, ਖਣਕ ਗੁਪਤਾ, ਹਰਸ਼ਿਤਾ, ਸਾਨੀਆ ਖੁਸ਼ਲੀਨ, ਮਾਨਿਆ, ਅਰਸ਼ਪ੍ਰੀਤ ਕੌਰ, ਮਨਰਾਜ ਸਿੰਘ, ਕਾਵਿਆ, ਜਸਪ੍ਰੀਤ ਕੌਰ ਤੇ ਸਨਾ ਨੇ ਮਾਂ ਨਾਲ ਸਬੰਧਤ ਕਵਿਤਾ ਉਚਾਰਣ ਕੀਤਾ। 12ਵੀਂ ਜਮਾਤ ਦੀ ਵਿਦਿਆਰਥਣ ਹਰਸਿਮਰਨ ਕੌਰ ਨੇ ‘ਹਰ ਜਨਮ’ ਗੀਤ ਸਾਰੀਆਂ ਮਾਤਾਵਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਬੱਚਿਆਂ ਨੇ ਆਪਣੀਆਂ ਮਾਤਾਵਾਂ ਕੋਲੋਂ ਕਈ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਕਰਵਾਈਆਂ। ਇਨ੍ਹਾਂ ਗਤੀਵਿਧੀਆਂ ’ਚੋਂ ਇਕ ਲੱਕੀ ਮਦਰ ਦੀ ਚੋਣ ਵੀ ਕੀਤੀ ਗਈ। ਅੰਤ ’ਚ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਸਭ ਨੂੰ ਮਾਂ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਬੱਚਿਆਂ ਨੂੰ ਮਾਂ ਦਾ ਸਤਿਕਾਰ ਕਰਨ ਤੇ ਉਨ੍ਹਾਂ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਤ ਕੀਤਾ।