ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਮਾਂ : ਜੈਨ
ਮਾਤਾ ਸਾਹਿਬ ਕੌਰ ਖਾਲਸਾ ਕਾਲਜ ਅਤੇ ਸਕੂਲ ਵਿਖ਼ੇ ਮਾਂ ਦਿਵਸ ਮਨਾਇਆ
Publish Date: Mon, 11 May 2026 06:46 PM (IST)
Updated Date: Mon, 11 May 2026 06:48 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤੇ ਸਕੂਲ ਵਿਖ਼ੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਦੀ ਅਗਵਾਈ ਡਾਇਰੈਕਟਰ ਆਰ ਕੇ ਜੈਨ, ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ ਤੇ ਕਾਲਜ ਕੋਆਰਡੀਨੇਟਰ ਸਨੇਹਲਤਾ ਦੀ ਦੇਖ ਰੇਖ ਹੇਠ ਸੋਮਵਾਰ ਨੂੰ ਮਾਂ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਪੇਂਟਿੰਗ, ਭਾਸਣ, ਕਵਿਤਾ, ਧਾਰਮਿਕ ਗੀਤ ਗਾ ਕੇ ਆਪਣੀ ਮਾਂ ਦੇ ਪਿਆਰ ਨੂੰ ਦਰਸਾਇਆ ਗਿਆ। ਡਾਇਰੈਕਟਰ ਆਰਕੇ ਜੈਨ ਵੱਲੋਂ ਮਾਂ ਦੀ ਮਹਾਨਤਾ ਬਾਰੇ ਪ੍ਰੇਰਣਾ ਦਾਇਕ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਜੋ ਉਸ ਨੂੰ ਪਿਆਰ, ਸੰਸਕਾਰ ਅਤੇ ਸਹੀ ਰਾਹ ਦਿਖਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਾਂ ਦਾ ਸਤਿਕਾਰ ਕਰਨ, ਉਨ੍ਹਾਂ ਦੀ ਸੇਵਾ ਸੰਭਾਲ ਕਰਨ ਤੇ ਹਰ ਸਮੇਂ ਆਦਰ ਦੇਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕਿਹਾ ਕਿ ਜ਼ਿੰਦਗੀ ਦੇ ਬੁਹਤ ਸਾਰੇ ਰਿਸ਼ਤਿਆਂ ਵਿੱਚੋ ਇੱਕ ਮਾਂ ਦਾ ਰਿਸ਼ਤਾ ਸਭ ਤੋਂ ਖਾਸ ਹੁੰਦਾ ਹੈ। ਜ਼ਿੰਦਗੀ ਵਿੱਚ ਮਾਂ ਦੀ ਮਹੱਤਤਾ ਨੂੰ ਸ਼ਬਦਾਂ ’ਚ ਬਿਆਨ ਕਰਨਾ ਬੁਹਤ ਔਖਾ ਹੈ। ਕਾਲਜ ਕੋਆਰਡੀਨੇਟਰ ਸਨੇਹਲਤਾ ਨੇ ਮਾਂ ਦਿਵਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਦਾ ਕਰਜ਼ਾ ਕਦੇ ਵੀ ਅਦਾ ਨਹੀਂ ਕੀਤਾ ਜਾ ਸਕਦਾ ਤੇ ਸਾਨੂੰ ਹਰ ਦਿਨ ਆਪਣੀ ਮਾਂ ਪ੍ਰਤੀ ਪਿਆਰ ਤੇ ਧੰਨਵਾਦ ਪ੍ਰਗਟ ਕਰਨਾ ਚਾਹੀਦਾ ਹੈ। ਉਨ੍ਹਾਂ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ। ਸੰਸਥਾ ਵਲੋਂ ਕੇਜੀ ਵਿੰਗ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸਕੂਲ ਵਿਖ਼ੇ ਬੁਲਾਇਆ ਗਿਆ ਤੇ ਬੱਚਿਆਂ ਵਲੋਂ ਆਪਣੀ ਮਾਂ ਲਈ ਤਿਆਰ ਕੀਤੇ ਗਏ ਕਾਰਡਾਂ ਰਾਹੀਂ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ |