ਦਿਵਿਆ ਜਯੋਤੀ ਸਕੂਲ ’ਚ ਮਨਾਇਆ ਮਾਂ ਦਿਵਸ
ਦਿਵਿਆ ਜਯੋਤੀ ਸਕੂਲ ਵਿਖੇ ਮਨਾਇਆ ਮਾਂ ਦਿਵਸ
Publish Date: Fri, 08 May 2026 06:53 PM (IST)
Updated Date: Sat, 09 May 2026 04:12 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਕੋ-ਆਰਡੀਨੇਟਰ ਮਾਨਸੀ ਬਾਂਸਲ ਤੇ ਪ੍ਰਿੰਸੀਪਲ ਡਿੰਪਲ ਗੋਇਲ ਦੀ ਅਗਵਾਈ ਹੇਠ ‘ਮਾਂ ਦਿਵਸ’ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ, ਕਵਿਤਾ ਬੋਲਣ ਸਮੇਤ ਹੋਰ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਪੇਸ਼ ਕੀਤੇ ਮਨਮੋਹਕ ਡਾਂਸ ਨੇ ਸਮਾਗਮ ਨੂੰ ਚਾਰ ਚੰਦ ਲਾ ਦਿੱਤੇ। ਕੋ-ਆਰਡੀਨੇਟਰ ਮਾਨਸੀ ਬਾਂਸਲ ਨੇ ਬੱਚਿਆਂ ਨੂੰ ਮਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਇੱਕ ਮਾਂ ਦਾ ਰੁਤਬਾ ਰੱਬ ਵਰਗਾ ਹੁੰਦਾ ਹੈ। ਅਸੀਂ ਸਾਰੇ ਮਾਂ ਦੇ ਪਿਆਰ ਅਤੇ ਦੁਆਵਾਂ ਸਦਕੇ ਹੀ ਮਿਹਨਤ ਕਰ ਕੇ ਕਾਮਯਾਬੀ ਹਾਸਲ ਕਰਦੇ ਹਾਂ। ਇਸ ਲਈ ਸਾਨੂੰ ਸਭ ਨੂੰ ਆਪਣੀ ਮਾਂ ਦੇ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ਼ਦੀਪ ਕੌਰ ਨੇ ਮਾਂ ਦਿਵਸ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਸਿਮੀ, ਪੂਨਮ, ਸੁਰਭੀ, ਜੋਤੀ, ਲਵਿਤਾ, ਸ਼ਰਨਜੀਤ ਕੌਰ, ਮਨਜਿੰਦਰ ਕੌਰ, ਪਰਮਿੰਦਰ ਕੌਰ, ਰਜਿੰਦਰ ਕੌਰ, ਸੰਗੀਤਾ ਗੋਇਲ, ਰਮਨਦੀਪ ਕੌਰ, ਅਜਿੰਦਰ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।