ਈਰਾਨ ’ਚ ਮੋਸਾਦ ਲਈ ਕੰਮ ਕਰਨ ਦੇ ਦੋਸ਼ ’ਚ ਇਕ ਨੂੰ ਫਾਂਸੀ
ਦੁਬਈ (ਏਪੀ) : ਈਰਾਨ
Publish Date: Sat, 25 Apr 2026 08:26 PM (IST)
Updated Date: Sat, 25 Apr 2026 08:28 PM (IST)
ਦੁਬਈ (ਏਪੀ) : ਈਰਾਨ ਨੇ ਸ਼ਨੀਵਾਰ ਨੂੰ ਇਰਫਾਨ ਕਿਆਨੀ ਨਾਂ ਦੇ ਵਿਅਕਤੀ ਨੂੰ ਇਜ਼ਰਾਈਲ ਦੀ ਮੋਸਾਦ ਖੁਫ਼ੀਆ ਏਜੰਸੀ ਨਾਲ ਕਥਿਤ ਸਬੰਧਾਂ ਤੇ ਜਨਵਰੀ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਦੇ ਦੋਸ਼ ’ਚ ਫਾਂਸੀ ਦੇ ਦਿੱਤੀ। ਜੰਗ ਤੇ ਦੇਸ਼ ਪੱਧਰੀ ਪ੍ਰਦਰਸ਼ਨਾਂ ਤੋਂ ਬਾਅਦ ਈਰਾਨ ’ਚ ਦਿੱਤੀਆਂ ਗਈਆਂ ਕਈ ਫਾਂਸੀ ਦੀਆਂ ਸਜ਼ਾਵਾਂ ’ਚੋਂ ਇਹ ਇਕ ਹੈ। ਈਰਾਨ ਦੀ ਨਿਆਂਪਾਲਿਕਾ ਦੀ ਸਮਾਚਾਰ ਏਜੰਸੀ ਮਿਜਾਨ ਨੇ ਐਲਾਨ ਕੀਤਾ ਕਿ ਕਿਆਨੀ ਨੂੰ ਜਨਵਰੀ ’ਚ ਅਸਫਾਨ ਸ਼ਹਿਰ ’ਚ ਸੁਰੱਖਿਆ ਦਸਤਿਆਂ ’ਤੇ ਹਮਲੇ ਸਮੇਤ ਕਈ ਦੋਸ਼ਾਂ ’ਚ ਦੋਸ਼ੀ ਠਹਿਰਾਇਆ ਗਿਆ ਹੈ। ਏਜੰਸੀ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਦਾਅਵਾ ਕੀਤਾ ਕਿ ਉਹ ਮੋਸਾਦ ਲਈ ਇਕ ਮਿਸ਼ਨ ’ਤੇ ਸੀ। ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਲੰਬੇ ਸਮੇਂ ਤੋਂ ਕਹਿਣਾ ਹੈ ਕਿ ਈਰਾਨ ਬੰਦ ਕਮਰੇ ’ਚ ਸੁਣਵਾਈ ਕਰਕੇ ਲੋਕਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਤੇ ਮੁਲਜ਼ਮਾਂ ਨੂੰ ਆਪਣਾ ਬਚਾਅ ਕਰਨ ਦਾ ਲੁੜੀਂਦਾ ਮੌਕਾ ਨਹੀਂ ਦਿੰਦਾ। ਹਾਲ ਹੀ ’ਚ ਕਥਿਤ ਜਾਸੂਸਾਂ ਦੇ ਨਾਲ-ਨਾਲ ਪ੍ਰਦਰਸ਼ਨਕਾਰੀਆਂ ਤੇ ਈਰਾਨ ਦੇ ਦੇਸ਼ ’ਚੋਂ ਕੱਢੇ ਵਿਰੋਧੀ ਗੁੱਟਾਂ ਨਾਲ ਜੁੜੇ ਲੋਕਾਂ ਨੂੰ ਵੀ ਫਾਂਸੀ ਦਿੱਤੀ ਗਈ ਹੈ।