ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਕੀਤਾ ਸਮਰਪਿਤ
ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਵਿਖੇ ਵਿਦਿਆਰਥੀਆਂ ਲਈ ਆਧੁਨਿਕ ਕਲਾਸ ਰੂਮ ਸਮਰਪਿਤ
Publish Date: Tue, 21 Apr 2026 08:40 PM (IST)
Updated Date: Tue, 21 Apr 2026 08:43 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ’ਚ ਕੀਤੇ ਜਾ ਰਹੇ ਸੁਧਾਰਾਂ ਤਹਿਤ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਵਿਖੇ ਵਿਦਿਆਰਥੀਆਂ ਲਈ ਆਧੁਨਿਕ ਕਲਾਸ ਰੂਮ ਸਮਰਪਿਤ ਕੀਤਾ ਗਿਆ। ਇਹ ਕਲਾਸ ਰੂਮ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਮੁੱਖ ਮਹਿਮਾਨ ਬਲਜਿੰਦਰ ਕੌਰ (ਸੰਮਤੀ ਮੈਂਬਰ) ਵੱਲੋਂ ਸਮਰਪਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਤੇ ਐਜੂਕੇਸ਼ਨ ਐਕਸਪਰਟ ਬੀਰ ਚੰਦ ਸੁਰੀਲਾ, ਗਿਆਨ ਚੰਦ ਤੇ ਜਸਕਰਨ ਸਿੰਘ ਲਿੱਧੜ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ’ਚ ਲਿਆਂਦੀ ਜਾ ਰਹੀ ਕ੍ਰਾਂਤੀ ਬਾਰੇ ਚਾਨਣਾ ਪਾਇਆ।
ਸਕੂਲ ਦੀ ਪ੍ਰਿੰਸੀਪਲ ਦਲਬੀਰ ਕੌਰ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ, ਸਰਪੰਚ ਕੁਲਦੀਪ ਕੌਰ, ਚੇਅਰਪਰਸਨ ਕਮਲਾ ਦੇਵੀ, ਸਾਬਕਾ ਸਰਪੰਚ ਮਹਿੰਦਰ ਲਾਲ, ਪ੍ਰਵਾਸੀ ਭਾਰਤੀ ਸਵਰਨ ਸਿੰਘ, ਜਸਵਿੰਦਰ ਸਿੰਘ ਰੰਧਾਵਾ, ਸੁਖਪ੍ਰੀਤ ਕੌਰ, ਆਰਆਰ ਮਾਹੀ, ਰਣਜੀਤ ਮਾਹੀ, ਸਕੂਲ ਸਟਾਫ ਤੇ ਪਤਵੰਤਿਆਂ ਦਾ ਸਮਾਗਮ ’ਚ ਸ਼ਿਰਕਤ ਕਰਨ ’ਤੇ ਧੰਨਵਾਦ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਬਲਜਿੰਦਰ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਲੋਕ ਬੋਲੀਆਂ ਤੇ ਕੋਰੀਓਗ੍ਰਾਫੀ ਦੀਆਂ ਰੰਗਾਰੰਗ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਰੌਣਕ ਬਖ਼ਸ਼ੀ ਗਈ। ਸਟੇਜ ਦਾ ਸੰਚਾਲਨ ਲੈਕਚਰਾਰ ਰਾਜਵਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ।