ਮੇਲੋਨੀ ਦੇ ਝੁਮਕੇ ’ਤੇ ਫਿਦਾ ਹੋਏ ਭਾਰਤੀ
ਇਟਲੀ ਦੀ ਪ੍ਰਧਾਨ ਮੰਤਰੀ
Publish Date: Sat, 25 Apr 2026 08:27 PM (IST)
Updated Date: Sat, 25 Apr 2026 08:31 PM (IST)
ਇਟਲੀ ਦੀ ਪ੍ਰਧਾਨ ਮੰਤਰੀ ਦੇ ਲੁਕ ’ਚ ਦਿਸਿਆ ਭਾਰਤੀ ਫੈਸ਼ਨ
ਨਵੀਂ ਦਿੱਲੀ (ਏਐੱਨਆਈ) : ਕਦੇ ਸਾੜੀ, ਕਦੇ ਯੋਗ ਤੇ ਹੁਣ ਝੁਮਕਾ ਭਾਰਤੀ ਸੰਸਕ੍ਰਿਤੀ ਦੀ ਪਛਾਣ ਇਕ ਵਾਰ ਫਿਰ ਹੱਦਾਂ ਟੱਪ ਗਈ। ਇਸ ਵਾਰ ਇਹ ਪਛਾਣ ਸਿੱਧੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਲੁਕ ’ਚ ਨਜ਼ਰ ਆਈ, ਜਿਥੇ ਉਨ੍ਹਾਂ ਦੀ ਇਕ ਆਮ ਜਿਹੀ ਸੈਲਫੀ ਨੇ ਇੰਟਰਨੈੱਟ ਮੀਡੀਆ ’ਤੇ ਹਲਚਲ ਮਚਾ ਦਿੱਤੀ। ਕਾਰਨ, ਉਨ੍ਹਾਂ ਦਾ ਰਸਮੀ ਪਹਿਰਾਵਾ ਨਹੀਂ ਸਗੋਂ ਉਨ੍ਹਾਂ ਦੇ ਕੰਨਾਂ ’ਚ ਸਜੇ ਦੇਸੀ ਝੁਮਕੇ ਸਨ, ਜਿਨ੍ਹਾਂ ਨੇ ਦੇਖਦੇ ਹੀ ਦੇਖਦੇ ਇੰਟਰਨੈੱਟ ਦਾ ਧਿਆਨ ਖਿੱਚ ਲਿਆ। ਮੇਲੋਨੀ ਨੇ ਇਹ ਸੈਲਫੀ ਆਪਣੇ ਇੰਟਰਨੈੱਟ ਮੀਡੀਆ ’ਤੇ ਸਾਂਝੀ ਕੀਤੀ ਸੀ, ਜਿਸ ’ਚ ਉਹ ਚਾਰਕੋਲ ਬਲੇਜ਼ਰ ਤੇ ਹਲਕੇ ਰੰਗ ਦੇ ਨਿਟ ਟੌਪ ’ਚ ਨਜ਼ਰ ਆਈ। ਪੋਸਟ ਦਾ ਕੈਪਸ਼ਨ ਭਾਵੇਂ ਹੀ ਸਿਆਸਤ, ਪ੍ਰਚਾਰ ਤੇ ਰਾਸ਼ਟਰੀ ਹਿਤਾਂ ’ਤੇ ਕੇਂਦ੍ਰਿਤ ਸੀ ਪਰ ਲੋਕਾਂ ਦੀ ਨਜ਼ਰ ਠਹਿਰ ਗਈ ਉਨ੍ਹਾਂ ਦੇ ਝੁਮਕਿਆਂ ’ਤੇ, ਜਿਨ੍ਹਾਂ ’ਚ ਘੁੰਘਰੂਆਂ ਵਰਗੀ ਬਾਰੀਕ ਕਾਰੀਗਰੀ ਸਾਫ਼ ਦਿਖਾਈ ਦੇ ਰਹੀ ਸੀ। ਕੁਝ ਹੀ ਦੇਰ ’ਚ ਭਾਰਤੀ ਯੂਜ਼ਰਸ ਨੇ ਕੁਮੈਂਟ ਸੈਕਸ਼ਨ ਭਰ ਦਿੱਤਾ।
ਅਸਲ ’ਚ ਝੁਮਕਾ ਭਾਰਤ ’ਚ ਸਿਰਫ ਇਕ ਗਹਿਣਾ ਨਹੀਂ, ਸਗੋਂ ਪ੍ਰੰਪਰਾ ਤੇ ਭਾਵਨਾਵਾਂ ਦਾ ਹਿੱਸਾ ਹੈ। ਵਿਆਹ-ਸ਼ਾਦੀ, ਤਿਓਹਾਰ, ਪਰਿਵਾਰਕ ਸਮਾਰੋਹ ਤੋਂ ਲੈ ਕੇ ਰੋਜ਼ਾਨਾ ਦੀ ਜ਼ਿੰਦਗੀ ਤੱਕ ਇਹ ਹਰ ਜਗ੍ਹਾ ਆਪਣੀ ਮੌਜੂਦਗੀ ਦਰਜ ਕਰਾਉਂਦਾ ਹੈ। ਇਹੀ ਕਾਰਨ ਹੈ ਕਿ ਜਦ ਦੁਨੀਆ ਦੇ ਵੱਡੇ ਮੰਚ ’ਤੇ ਕੋਈ ਨੇਤਾ ਇਸ ਨੂੰ ਪਹਿਨਦਾ ਹੈ ਤਾਂ ਉਹ ਸਿਰਫ ਫੈਸ਼ਨ ਨਹੀਂ, ਇਕ ਸੰਸਕ੍ਰਿਤਕ ਜੁੜਾਅ ਦਾ ਸੰਕੇਤ ਬਣ ਜਾਂਦਾ ਹੈ।