ਮੇਹਰ ਚੰਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਦੌਰਾ
ਮੇਹਰ ਚੰਦ ਪਾਲੀਟੈਕਨਿਕ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ
Publish Date: Wed, 06 May 2026 06:49 PM (IST)
Updated Date: Wed, 06 May 2026 06:50 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕਿਤਾਬੀ ਗਿਆਨ ਤੇ ਪ੍ਰਯੋਗਿਕ ਉਦਯੋਗਿਕ ਅਨੁਭਵ ਨੂੰ ਘਟਾਉਣ ਦੇ ਉਦੇਸ਼ ਨਾਲ ਮੇਹਰ ਚੰਦ ਪਾਲੀਟੈਕਨਿਕ ਦੇ ਮਕੈਨਿਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਵਿਭਾਗ ਮੁਖੀ ਰਿਚਾ ਅਰੋੜਾ ਦੀ ਅਗਵਾਈ ਹੇਠ ਉਦਯੋਗਿਕ ਦੌਰਾ ਕੀਤਾ। ਪ੍ਰਿੰਸੀਪਲ ਜਗਰੂਪ ਸਿੰਘ ਨੇ ਦੱਸਿਆ ਕਿ ਉਦਯੋਗਿਕ ਦੌਰਾ ਟੀਚਰ ਇੰਚਾਰਜ ਅਮਿਤ ਸ਼ਰਮਾ ਤੇ ਸੁਸ਼ਾਂਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਫੈਕਟਰੀ ’ਚ ਚੱਲ ਰਹੀਆਂ ਤਕਨੀਕੀ ਪ੍ਰਕਿਰਿਆਵਾਂ ਨੂੰ ਵਿਸਥਾਰ ਨਾਲ ਸਮਝਾਉਣ ਲਈ ਮਦਦ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਨਿਰਮਾਣ ਇਕਾਈਆਂ ਨਾਲ ਸਿੱਧਾ ਸੰਪਰਕ ਵਿਦਿਆਰਥੀਆਂ ਨੂੰ ਉਹ ਪ੍ਰਯੋਗਿਕ ਗਿਆਨ ਤੇ ਤਕਨੀਕੀ ਕਾਬਲੀਅਤ ਮੁਹੱਈਆ ਕਰਦਾ ਹੈ।