ਮੇਹਰ ਚੰਦ ਪੋਲੀਟੈਕਨਿਕ ਦੇ ਸਟਾਫ ਨੇ ਪ੍ਰੋ. ਵੜੈਚ ਨੂੰ ਦਿੱਤੀ ਸ਼ਰਧਾਂਜਲੀ
ਮੇਹਰ ਚੰਦ ਪੋਲੀਟੈਕਨਿਕ ਦੇ ਸਟਾਫ ਨੇ ਪ੍ਰੋ. ਮਲਵਿੰਦਰ ਸਿੰਘ ਵੜੈਚ ਨੂੰ ਦਿੱਤੀ ਸ਼ਰਧਾਂਜਲੀ
Publish Date: Wed, 13 May 2026 06:54 PM (IST)
Updated Date: Thu, 14 May 2026 04:09 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਦੇ ਸਟਾਫ ਨੇ ਉੱਘੇ ਇਤਿਹਾਸਕਾਰ ਪ੍ਰੋ਼. ਮਲਵਿੰਦਰ ਸਿੰਘ ਵੜੈਚ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਅਤੇ ਸੋਕ ਮਤਾ ਪਾਸ ਕਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਦੱਸਿਆ ਕਿ ਆਜ਼ਾਦੀ ਘੁਲਾਟੀਆਂ ਦੇ ਮੁਨਸ਼ੀ ਕਹੇ ਜਾਂਦੇ ਪ੍ਰੋ਼. ਮਲਵਿੰਦਰ ਸਿੰਘ ਵੜੈਚ 96 ਸਾਲ ਦੀ ਉਮਰ ਵਿੱਚ ਪੰਚਕੂਲਾ ਵਿਖੇ ਦੁਨੀਆ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਘੁਲਾਟੀਆਂ ਦੇ ਜੀਵਨ ਉੱਪਰ ਗੰਭੀਰ ਰਿਸਰਚ ਕੀਤੀ ਤੇ ਬੇਅੰਤ ਕਿਤਾਬਾਂ ਲਿਖੀਆਂ, ਜੋ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਤੇ ਵਿਭਾਗ ਮੁਖੀਆਂ ਅਤੇ ਸਟਾਫ ਨੇ ਸ਼ੋਕ ਮਤਾ ਪਾਸ ਕੀਤਾ ਤੇ ਪ੍ਰੋ. ਵੜੈਚ ਨੂੰ ਸਰਧਾਂਜਲੀ ਭੇਟ ਕੀਤੀ ਤੇ ਅਰਦਾਸ ਕੀਤੀ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸੇ। ਸ਼੍ਰੀ ਮਲਵਿੰਦਰ ਵੜੈਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ 1987 ਤੋਂ 1989 ਤੱਕ ਉਨ੍ਹਾਂ ਦੇ ਅਧਿਆਪਕ ਰਹੇ ਤੇ ਹਿਊਮੈਨਿਟੀਜ਼ ਵਿਸ਼ਾ ਪੜ੍ਹਾਉਂਦੇ ਸਨ। ਉਨ੍ਹਾਂ ਨੇ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕਾਲਾ ਸੰਘਿਆ, ਪੰਡਿਤ ਕਿਸ਼ੋਰੀ ਲਾਲ ਅਤੇ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਆਦਿ ਉੱਪਰ ਬਹੁਤ ਸਲਾਘਾਯੋਗ ਕੰਮ ਕੀਤਾ। 1989 ਵਿੱਚ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੇ ਵਕਾਲਤ ਸੁਰੂ ਕੀਤੀ ਅਤੇ ਆਪਣਾ ਜੀਵਨ ਗੱਦਰੀ ਬਾਬਿਆਂ ਤੇ ਬੱਬਰਾਂ ਦੀ ਖੋਜ ਲਈ ਸਮਰਪਿਤ ਕਰ ਦਿੱਤਾ। ਜਾਂਦੇ ਹੋਏ ਵੀ ਉਹ ਆਪਣੀ ਦੇਹ ਮੈਡੀਕਲ ਰਿਸਰਚ ਅਤੇ ਖੋਜ ਕਾਰਜਾਂ ਲਈ ਸਮਰਪਿਤ ਕਰ ਗਏ ਹਨ। ਸਮੁੱਚਾ ਸਟਾਫ ਅਤੇ ਵਿਦਿਆਰਥੀ ਉਨ੍ਹਾਂ ਦੇ ਅਣਥੱਕ ਕਾਰਜਾਂ ਲਈ ਆਪਣਾ ਸਿਰ ਝੁਕਾਉਂਦੇ ਹਨ।