ਮੇਹਰ ਚੰਦ ਕਾਲਜ ਨੇ 109 ਸਥਾਨਾਂ ’ਤੇ ਮਾਰੀਆਂ ਮੱਲਾਂ
ਮੇਹਰ ਚੰਦ ਪਾਲੀਟੈਕਨਿਕ ਕਾਲਜ ਨੇ ਪੰਜਾਬ' ’ਚ 109 ਸਥਾਨਾਂ ਤੇ ਮੱਲਾਂ ਮਾਰੀਆਂ
Publish Date: Thu, 30 Apr 2026 06:17 PM (IST)
Updated Date: Thu, 30 Apr 2026 06:19 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਵੱਲੋਂ ਲਈ ਪ੍ਰੀਖਿਆ ’ਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਸਮੁਚੇ ਪੰਜਾਬ ’ਚੋਂ ਵੱਖ-ਵੱਖ ਕੋਰਸਾਂ ਦੇ ਪਹਿਲੇ 109 ਮੈਰਿਟ ਸਥਾਨਾਂ ’ਤੇ ਕਬਜ਼ਾ ਕੀਤਾ ਹੈ। ਪ੍ਰਿੰਸੀਪਲ ਜਗਰੂਪ ਸਿੰਘ ਨੇ ਦੱਸਿਆ ਕਿ ਦਸੰਬਰ 2024 ਦੇ ਕੁਲ 57 ਸਥਾਨਾਂ ਵਿਚੋਂ 2 ਵਿਦਿਆਰਥੀ ਪੰਜਾਬ ਵਿਚੋਂ ਪਹਿਲੇ ਸਥਾਨ, ਇਕ ਵਿਦਿਆਰਥੀ ਪੰਜਾਬ ਵਿਚੋਂ ਦੂਜੇ ਸਥਾਨ ਅਤੇ ਇਕ ਵਿਦਿਆਰਥੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਮਈ, 2025 ਦੇ ਕੁਲ 52 ਸਥਾਨਾਂ ਵਿਚੋਂ ਤਿੰਨ ਪਹਿਲੇ ਸਥਾਨ, ਇਕ ਵਿਦਿਆਰਥੀਆਂ ਨੇ ਦੂਜਾ ਸਥਾਨ ਅਤੇ ਦੋ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸੰਬਰ, 2024 ਵਿੱਚ ਆਟੋਮੋਬਾਇਲ ਵਿਭਾਗ ਦੇ ਸੁਖਮਨਜੀਤ ਸਿੰਘ ਢਿੱਲੋਂ ਤੀਜਾ ਸਮੈਸਟਰ ਰਣਯੋਧ ਸਿੰਘ ਪੰਜਵਾ ਸਮੈਸਟਰ ਅਤੇ ਮਈ, 2025 ਵਿੱਚ ਕੰਮਪਿਊਟਰ ਵਿਭਾਗ ਦੀ ਅਨਾਮੀਕਾ ਜਹਾ ਦੂਜਾ ਸਮੈਸਟਰ, ਆਟੋਮੋਬਾਇਲ ਦੇ ਸੁਖਮਨਜੀਤ ਸਿੰਘ ਢਿੱਲੋਂ ਚੌਥਾ ਸਮੈਸਟਰ, ਰਣਯੋਧ ਸਿੰਘ ਛੇਵਾਂ ਸਮੈਸਟਰ ਨੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਬਾਕੀ 99 ਵਿਦਿਆਰਥੀਆਂ ਨੇ ਚੌਥੇ ਤੋਂ ਵੀਹਵੇਂ ਰੈਂਕ ਤੱਕ ਵੱਖੋਂ-ਵੱਖਰੀਆਂ ਮੈਰਿਟ ਪੁਜੀਸ਼ਨਾਂ ਹਾਸਲ ਕੀਤੀਆਂ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਇਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੇ ਨਾਲ ਮਿਹਨਤੀ ਤੇ ਅਨੁਭਵੀ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਤਰਲੋਕ ਸਿੰਘ, ਪ੍ਰਿੰਸ ਮਦਾਨ, ਰਿਚਾ ਅਰੋੜਾ, ਪ੍ਰੀਤ ਕੰਵਲ, ਮੀਨਾ ਬਾਂਸਲ, ਵਿਕਮਜੀਤ ਸਿੰਘ, ਗੌਰਵ ਸ਼ਰਮਾ, ਸ਼ਸ਼ੀ ਭੂਸ਼ਨ, ਅੰਕੁਸ਼ ਸ਼ਰਮਾ, ਜਸਪਾਲ ਆਦਿ ਹਾਜ਼ਰ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦਸਿਆ ਕਿ ਆਉਣ ਵਾਲੇ ਸਾਲਾਨਾ ਸਮਾਗਮ ’ਚ ਵੀ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ।