ਸੁਆਮੀ ਸੰਤ ਦਾਸ ਪਬਲਿਕ ਸਕੂਲ ਦੀ ਮਹਿਕਪ੍ਰੀਤ ਕੌਰ ਨੇ 98.8% ਅੰਕਾਂ ਨਾਲ ਜਲੰਧਰ ਸ਼ਹਿਰ ’ਚ ਖੱਟਿਆ ਨਾਮਣਾ
ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੀ ਮਹਿਕਪ੍ਰੀਤ ਕੌਰ ਨੇ 98.8% ਅੰਕਾਂ ਨਾਲ ਜਲੰਧਰ ਸ਼ਹਿਰ ਵਿੱਚ ਖੱਟਿਆ ਨਾਮਣਾ
Publish Date: Wed, 13 May 2026 07:50 PM (IST)
Updated Date: Thu, 14 May 2026 04:13 AM (IST)

---ਸੀਏ ਬਨਣਾ ਚਾਹੁੰਦੀ ਹੈ ਮਹਿਕਪ੍ਰੀਤ ਕੌਰ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਸੀਬੀਐੱਸਈ ਬੋਰਡ ਨਤੀਜਿਆਂ ਵਿੱਚ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਦੱਸਿਆ ਕਿ ਮਹਿਕਪ੍ਰੀਤ ਕੌਰ ਨੇ ਕਾਮਰਸ ਸਟ੍ਰੀਮ ’ਚ ਸਭ ਤੋਂ ਵੱਧ 98.8% ਅੰਕ ਪ੍ਰਾਪਤ ਕਰ ਕੇ ਸ਼ਹਿਰ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਨਾਨ ਮੈਡੀਕਲ ਸਟ੍ਰੀਮ ’ਚ ਅੰਸ਼ਕਾ 95.6% ਅੰਕਾਂ ਨਾਲ ਦੂਜੇ ਤੇ ਸੋਮਿਲ ਗੋਯੰਦੀ ਨੇ 95.4% ਅੰਕ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਹੀ। ਮੈਡੀਕਲ ਸਟ੍ਰੀਮ ’ਚ ਜਪੁਜੀ ਕੌਰ ਤੇ ਵਿਰਾਨ ਮੱਟੂ ਨੇ 93.6% ਅੰਕ ਪ੍ਰਾਪਤ ਕੀਤੇ। ਏਆਈਐੱਸਐੱਸਸੀ 2026 ’ਚ 119 ਨੇ ਹਿੱਸਾ ਲਿਆ। 16 ਵਿਦਿਆਰਥੀਆਂ ਨੇ 90 ਤੋਂ % ਵੱਧ ਅੰਕ ਤੇ 59 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਤੀਜਾ 100% ਰਿਹਾ। ਵਿਦਿਆਰਥੀਆਂ ਨੇ ਅੰਗਰੇਜ਼ੀ, ਸਾਇਕੋਲੋਜੀ ਤੇ ਅਕਾਊਂਟਸ ਵਿਸ਼ਿਆਂ ਵਿੱਚ ਸੰਪੂਰਨ 100 ਅੰਕ ਹਾਸਲ ਕੀਤੇ। ਕੰਪਿਊਟਰ ਸਾਇੰਸ ਤੇ ਬਿਜ਼ਨੈੱਸ ਸਟੱਡੀ ਵਿੱਚ 99 ਅੰਕ ਤੇ ਕੈਮਿਸਟਰੀ, ਹਿਸਾਬ ਇਕਨੋਮਿਕਸ ਤੇ ਪੇਂਟਿੰਗ ’ਚ 98 ਅੰਕ ਪ੍ਰਾਪਤ ਕੀਤੇ। ਜੀਵ ਵਿਗਿਆਨ ’ਚ 97 ਤੇ ਫਿਜ਼ਿਕਸ ਵਿੱਚ 96 ਅੰਕ ਹਾਸਲ ਕੀਤੇ। ਸਕੂਲ ਦੇ ਪ੍ਰਬੰਧਕ ਮਹਾ ਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਤੇ ਪਿ੍ੰਸੀਪਲ ਡਾ. ਸੋਨੀਆ ਮਾਗੋ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਜ਼ਿੰਦਗੀ ’ਚ ਅੱਗੇ ਵਧਣ ਦਾ ਆਸ਼ੀਰਵਾਦ ਦਿੱਤਾ। ਸੁੰਦਰ ਲਿਖਾਈ ਤੇ ਮਿਊਜ਼ਿਕ ਦਾ ਸ਼ੌਕ ਰੱਖਣ ਵਾਲੀ ਮਹਿਕਪ੍ਰੀਤ ਕੌਰ ਨੇ ਕਾਮਰਸ ਸਟ੍ਰੀਮ ’ਚ ਸਭ ਤੋਂ ਵੱਧ 98.8% ਅੰਕ ਪ੍ਰਾਪਤ ਕਰ ਕੇ ਸ਼ਹਿਰ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਆਪਣੇ ਪਿਤਾ ਨਰਿੰਦਰ ਸਿੰਘ, ਮਾਤਾ ਕੰਵਲਜੀਤ ਕੌਰ ਤੇ ਭਰਾ ਪ੍ਰਭਨੂਰ ਸਿੰਘ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਕਾਮਰਸ ’ਚ ਗ੍ਰੈਜੂਏਸ਼ਨ ਕਰਨ ਉਪਰੰਤ ਸੀਏ ਬਣਨਾ ਚਾਹੁੰਦੀ ਹੈ।