ਨਗਰ ਕੌਂਸਲ ਦੇ ਸਫਾਈ ਕਾਮਿਆਂ ਵੱਲੋਂ ਮੁਕੰਮਲ ਹੜਤਾਲ, ਧਰਨਾ ਜਾਰੀ
ਨਗਰ ਕੌਂਸਲ ਦੇ ਸਫਾਈ ਕਾਮਿਆਂ ਵੱਲੋਂ ਮੁਕੰਮਲ ਹੜਤਾਲ, ਧਰਨਾ ਜਾਰੀ
Publish Date: Sat, 09 May 2026 04:29 PM (IST)
Updated Date: Sun, 10 May 2026 04:03 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਗੜਸ਼ੰਕਰ ਦੇ ਕਰਮਚਾਰੀਆਂ ਵੱਲੋਂ ਸਫਾਈ ਕਰਮਚਾਰੀ ਯੂਨੀਅਨ ਗੜ੍ਹਸ਼ੰਕਰ ਦੀ ਅਗਵਾਈ ਵਿਚ ਚੌਥੇ ਦਿਨ ਮੁਕੰਮਲ ਹੜਤਾਲ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਿਰਨ ਸੋਂਧੀ ਨੇ ਕਿਹਾ ਕਿ ਪੰਜਾਬ ਭਰ ਵਿੱਚ ਸਮੂਹ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ। ਉਨਾਂ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਘੱਟੋ ਘੱਟ ਉਜਰਤ 40,000 ਰੁਪਏ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਅਤੇ ਹੋਰ ਮੰਗਾਂ ਨੂੰ ਪੂਰਾ ਕੀਤਾ ਜਾਵੇ।ਇਸ ਸਮੇਂ ਡੀ ਐਮ ਐਫ ਆਗੂ ਮੁਕੇਸ਼ ਕੁਮਾਰ, ਸੀਪੀਐਮ ਦੇ ਤਹਿਸੀਲ ਕਮੇਟੀ ਮੈਂਬਰ ਕੁਲਵਿੰਦਰ ਸੰਘਾ, ਰਾਸ਼ਟਰੀ ਕ੍ਰਾਂਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਿੰਗਾਰਾ ਸਿੰਘ ਕਲਿਆਣ, ਹਰਬੰਸ ਲਾਲ ਭੱਟੀ, ਕਦਮ ਭਗਾਣੀਆ ਤੇ ਅਮਰ ਭਗਾਣੀਆ ਨੇ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਰਮਚਾਰੀਆਂ ਦੀਆਂ ਮੰਗਾਂ ਮੰਨੀਆਂ ਜਾਣ।
ਇਸ ਮੌਕੇ ਸਫਾਈ ਵਰਕਰ ਯੂਨੀਅਨ ਦੇ ਸ਼ੇਖਰ, ਚਮਨ, ਰਾਜੇਸ਼ ਕੁਮਾਰ, ਰਾਜਾ, ਸੰਦੀਪ ਸਿੰਘ, ਸੁਰਿੰਦਰ ਸਿੰਘ, ਸਰਬਜੀਤ ਕੌਰ, ਰਜਿੰਦਰ ਕੁਮਾਰ, ਅਮਨਦੀਪ, ਕਾਜਲ, ਰੇਣੂ, ਸੁਨੀਤਾ, ਰਾਜ ਕੁਮਾਰ, ਬਲਜੀਤ ਕੌਰ, ਵਿਜੇ ਕੁਮਾਰ, ਸ਼ਿਵ ਕੁਮਾਰ,ਬੱਲੂ,ਰਾਕੇਸ਼ ਕੁਮਾਰ, ਲਾਲ ਰਾਮ, ਮੁਕੇਸ਼ ਕੁਮਾਰ,ਹਨੀ,ਬਿੰਦੀ,ਸੰਜੀਵ ਕੁਮਾਰ,ਮਿੰਦਰ ਪਾਲ,ਰਾਜੇਸ਼ ਕੁਮਾਰ,ਕਮਲਦੀਪ,ਬਾਬੂ, ਪ੍ਰਵੀਣ ਕੁਮਾਰੀ,ਕਮਲਜੀਤ, ਸੰਦੀਪ,ਸ਼ਨੀ, ਪੱਪੂ ਆਦਿ ਸ਼ਾਮਲ ਸਨ।