ਚੌਕ ਦੇ ਸੁੰਦਰੀਕਰਨ ਦਾ ਮੇਅਰ ਵੱਲੋਂ ਉਦਘਾਟਨ
ਕੂਲ ਰੋਡ ਤੇ ਜੋਤੀ ਨਗਰ ਮੋੜ ਤੇ ਚੌਕ ਦੇ ਸੁੰਦਰੀਕਨ ਦਾ ਮੇਅਰ ਨੇ ਕੀਤਾ ਉਦਘਾਟਨ
Publish Date: Wed, 29 Apr 2026 07:56 PM (IST)
Updated Date: Wed, 29 Apr 2026 07:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਇਸ ਸਮੇਂ ਵੱਖ-ਵੱਖ ਚੌਕਾਂ ਦੇ ਕੀਤੇ ਜਾ ਰਹੇ ਸੁੰਦਰੀਕਰਨ ਅਧੀਨ ਮੇਅਰ ਵਨੀਤ ਧੀਰ ਨੇ ਕੂਲ ਰੋਡ ਤੇ ਜੋਤੀ ਨਗਰ ਮੋੜ ਤੇ ਚੌਕ ਦੇ ਕੀਤੇ ਗਏ ਸੁੰਦਰੀਕਰਨ ਦਾ ਉਦਘਾਟਨ ਕੀਤਾ। ਇਸ ਚੌਕ ਦਾ ਕਿਰਨ ਜਿਊਲਰ ਦੇ ਸਹਿਯੋਗ ਨਾਲ ਸੁੰਦਰੀਕਰਨ ਕੀਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਸੌਰਵ ਸੇਠ, ਪਰਨੀਤ ਸਿੰਘ, ਐੱਚਪੀ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।