ਮਾਤਾ ਸੁੰਦਰੀ ਕਾਲਜ ਦਾ ਸਾਲਾਨਾ ਸਮਾਗਮ 30 ਅਪ੍ਰੈਲ ਨੂੰ, ਦਿੱਲੀ ਦੇ LG ਸੰਧੂ ਹੋਣਗੇ ਮੁੱਖ ਮਹਿਮਾਨ
ਨਵੀਂ ਦਿੱਲੀ ਦੀ ਮਸ਼ਹੂਰ ਸਿੱਖਿਆ ਸੰਸਥਾ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ 30 ਅਪ੍ਰੈਲ 2026 ਨੂੰ ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿਖੇ ਸਵੇਰੇ 11 ਵਜੇ ਆਪਣਾ ਸਾਲਾਨਾ ਦਿਵਸ ਮਨਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਦੇ ਮਾਨਯੋਗ ਲੈਫਟੀਨੈਂਟ ਗਵਰਨਰ ਸ. ਤਰਨਜੀਤ ਸਿੰਘ ਸੰਧੂ ਹੋਣਗੇ ਜਦੋਂਕਿ ਵਿਸ਼ੇਸ਼ ਮਹਿਮਾਨ ਦਿੱਲੀ ਦੇ ਐਨਸੀਟੀ ਸਰਕਾਰ ਦੇ ਕੈਬਨਿਟ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ ਹੋਣਗੇ।
Publish Date: Wed, 29 Apr 2026 06:36 PM (IST)
Updated Date: Wed, 29 Apr 2026 06:51 PM (IST)
ਜਲੰਧਰ : ਨਵੀਂ ਦਿੱਲੀ ਦੀ ਮਸ਼ਹੂਰ ਸਿੱਖਿਆ ਸੰਸਥਾ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ 30 ਅਪ੍ਰੈਲ 2026 ਨੂੰ ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿਖੇ ਸਵੇਰੇ 11 ਵਜੇ ਆਪਣਾ ਸਾਲਾਨਾ ਦਿਵਸ ਮਨਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਦੇ ਮਾਨਯੋਗ ਲੈਫਟੀਨੈਂਟ ਗਵਰਨਰ ਸ. ਤਰਨਜੀਤ ਸਿੰਘ ਸੰਧੂ ਹੋਣਗੇ ਜਦੋਂਕਿ ਵਿਸ਼ੇਸ਼ ਮਹਿਮਾਨ ਦਿੱਲੀ ਦੇ ਐਨਸੀਟੀ ਸਰਕਾਰ ਦੇ ਕੈਬਨਿਟ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ ਹੋਣਗੇ।
ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਸ਼੍ਰੀ ਹਰਸ਼ ਮਲਹੋਤਰਾ, ਕੇਂਦਰੀ ਰਾਜ ਮੰਤਰੀ, ਭਾਰਤ ਸਰਕਾਰ ਅਤੇ ਸ਼੍ਰੀ ਰਾਕੇਸ਼ ਅਸਥਾਨਾ, ਸਾਬਕਾ ਪੁਲਿਸ ਕਮਿਸ਼ਨਰ ਦਿੱਲੀ ਹੋਣਗੇ। ਸਮਾਗਮ ਦੌਰਾਨ ਲੈਫਟੀਨੈਂਟ ਗਵਰਨਰ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ। ਇਹ ਜਾਣਕਾਰੀ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਸਾਂਝੀ ਕੀਤੀ।