ਮਕਸੂਦਾਂ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ
ਮਕਸੂਦਾਂ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਕੀਤੀ ਛਾਪੇਮਾਰੀ
Publish Date: Tue, 28 Apr 2026 08:43 PM (IST)
Updated Date: Wed, 29 Apr 2026 04:19 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਤੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਮਕਸੂਦਾਂ ਦੀ ਪੁਲਿਸ ਨੇ ਨਿਊ ਹਰਗੋਬਿੰਦ ਨਗਰ, ਭੂਤ ਕਾਲੋਨੀ ਤੇ ਨੰਗਲ ਸਲੇਮਪੁਰ ਦੇ ਅੰਦਰ ਖਾਲੀ ਥਾਵਾਂ ਤੇ ਤਲਾਸ਼ੀ ਲਈ ਗਈ। ਇਸ ਆਪ੍ਰੇਸ਼ਨ ਦੀ ਕਮਾਨ ਆਈਪੀਐੱਸ ਅਧਿਕਾਰੀ ਵਿਨੀਤ ਅਹਿਲਾਵਤ, ਐੱਸਪੀਡੀ ਵੱਲੋਂ ਸੰਭਾਲੀ ਗਈ। ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ, ਮਕਸੂਦਾਂ ਪੁਲਿਸ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ, ਏਐੱਸਆਈ ਸਤਨਾਮ ਸਿੰਘ ਤੇ ਥਾਣੇਦਾਰ ਰਾਜਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਨੇ ਕਈ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਤੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਉਹ ਜਾਂ ਤਾਂ ਤੁਰੰਤ ਨਸ਼ੀਲੇ ਪਦਾਰਥਾਂ ਦੀ ਵਿਕਰੀ ਬੰਦ ਕਰ ਦੇਣ ਜਾਂ ਪੰਜਾਬ ਛੱਡ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਸ਼ੀਲੇ ਪਦਾਰਥ ਵੇਚਦਾ ਪਾਇਆ ਜਾਂਦਾ ਹੈ ਜਾਂ ਜੇਕਰ ਅਜਿਹੀ ਗਤੀਵਿਧੀ ਬਾਰੇ ਕੋਈ ਖੁਫੀਆ ਜਾਣਕਾਰੀ ਮਿਲਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।