ਮਾਨਵਜੋਤ ਕੌਰ ਨੇ 10ਵੀਂ ਦੀ ਪ੍ਰੀਖਿਆ ’ਚ ਹਾਸਲ ਕੀਤਾ 12ਵਾਂ ਰੈਂਕ
ਮਾਨਵਜੋਤ ਕੌਰ ਨੇ 10ਵੀਂ ਦੀ ਪ੍ਰੀਖਿਆ ’ਚ ਹਾਸਿਲ ਕੀਤਾ 12ਵਾਂ ਰੈਂਕ
Publish Date: Tue, 12 May 2026 07:04 PM (IST)
Updated Date: Tue, 12 May 2026 07:06 PM (IST)

-ਡਾਕਟਰ ਬਣ ਕੇ ਕਰਨਾ ਚਾਹੁੰਦੀ ਹੈ ਲੋਕਾਂ ਦੀ ਸੇਵਾ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਮਿਹਨਤ ਅਤੇ ਦ੍ਰਿੜ ਇਰਾਦਾ ਜੇਕਰ ਸੱਚਾ ਹੋਵੇ ਤਾਂ ਮੰਜ਼ਿਲਾਂ ਖੁਦ-ਬ-ਖੁਦ ਕਦਮ ਚੁੰਮਦੀਆਂ ਹਨ। ਅਜਿਹੀ ਹੀ ਮਿਸਾਲ ਪੈਦਾ ਕੀਤੀ ਹੈ ਹੋਣਹਾਰ ਵਿਦਿਆਰਥਣ ਮਾਨਵਜੋਤ ਕੌਰ ਪੁੱਤਰੀ ਜਰਨੈਲ ਸਿੰਘ ਸ਼ੇਰਗਿੱਲ ਤੇ ਬਿੰਦਰਜੀਤ ਕੌਰ ਪਿੰਡ ਮੱਲ੍ਹੀਆਂ ਖੁਰਦ ਨੇ ਜਿਸ ਨੇ ਕੇਪੀਐੱਸ ਬਾਲ ਭਾਰਤੀ ਸਕੂਲ ਰਾਹੀਂ ਦਿੱਤੀ ਗਈ ਪ੍ਰੀਖਿਆ ਵਿੱਚ 633/650 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੂਰੇ ਸੂਬੇ ਵਿੱਚੋਂ 12ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ---------------------- ਮਿਹਨਤ ਦਾ ਮਿੱਠਾ ਫਲ : ਨਤੀਜਾ ਐਲਾਨੇ ਜਾਣ ਤੋਂ ਬਾਅਦ ਮਾਨਵਜੋਤ ਦੇ ਘਰ ਖੁਸ਼ੀ ਦਾ ਮਾਹੌਲ ਹੈ। ਮਾਨਵਜੋਤ ਨੇ ਦੱਸਿਆ ਕਿ ਉਸ ਦੀ ਇਸ ਸਫ਼ਲਤਾ ਪਿੱਛੇ ਉਸ ਦੇ ਅਧਿਆਪਕਾਂ ਦਾ ਸਹੀ ਮਾਰਗਦਰਸ਼ਨ ਤੇ ਮਾਪਿਆਂ ਦਾ ਅਟੁੱਟ ਸਹਿਯੋਗ ਹੈ। ਉਹ ਰੋਜ਼ਾਨਾ ਨਿਯਮਿਤ ਰੂਪ ਵਿੱਚ ਪੜ੍ਹਾਈ ਕਰਦੀ ਸੀ ਅਤੇ ਔਖੇ ਵਿਸ਼ਿਆਂ ਨੂੰ ਸਮਝਣ ਲਈ ਵਾਧੂ ਸਮਾਂ ਦਿੰਦੀ ਸੀ। ਆਪਣੇ ਭਵਿੱਖ ਦੇ ਸੁਪਨਿਆਂ ਬਾਰੇ ਗੱਲ ਕਰਦਿਆਂ ਮਾਨਵਜੋਤ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਹੈ ਕਿ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣੇ। ਸਮਾਜ ਦੇ ਲੋੜਵੰਦ ਲੋਕਾਂ ਦਾ ਇਲਾਜ ਕਰਨਾ ਚਾਹੁੰਦੀ ਹਾਂ ਤੇ ਸਿਹਤ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹਾ। ਮਾਨਵਜੋਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਹਮੇਸ਼ਾ ਪੜ੍ਹਾਈ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜਿਸ ਤਰ੍ਹਾਂ ਉਸ ਨੇ 10ਵੀਂ ’ਚ ਮੱਲਾਂ ਮਾਰੀਆਂ ਹਨ, ਉਹ ਭਵਿੱਖ ਵਿੱਚ ਡਾਕਟਰੀ ਦੀ ਪ੍ਰੀਖਿਆ ’ਚ ਵੀ ਚੰਗੇ ਅੰਕ ਲੈ ਕੇ ਆਪਣਾ ਸੁਪਨਾ ਜ਼ਰੂਰ ਪੂਰਾ ਕਰੇਗੀ। ਬਾਲ ਭਾਰਤੀ ਸਕੂਲ ਵੱਲੋਂ ਸੰਜੇ ਸਾਹੀ ਨੇ ਮਾਨਵਜੋਤ ਕੌਰ ਨੂੰ ਉਸ ਦੀ ਇਸ ਵੱਡੀ ਪ੍ਰਾਪਤੀ ਤੇ ਮੁਬਾਰਕਬਾਦ ਦਿੰਦਿਆਂ ਉਸਦੇ ਸੁਨਹਿਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।